ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਇੱਕ ਨੌਜਵਾਨ ਆਕਰਸ਼ ਗੋਇਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ ਅਮਾ ਡਬਲਾਮ ਅਤੇ ਆਈਲੈਂਡ ਪੀਕ/ਇਮਜਾ ਤਸੇ ਨਾਮ ਦੀਆਂ ਦੋ ਉੱਚੀਆਂ ਚੋਟੀਆਂ ਨੂੰ ਫਤਿਹ ਕੀਤਾ ਹੈ । ਇਸ ਰਿਕਾਰਡ ਨਾਲ ਉਹ ਅਜਿਹਾ ਕਰਨ ਵਾਲਾ ਪਹਿਲਾ ਪੰਜਾਬੀ ਨੌਜਵਾਨ ਬਣ ਗਿਆ ਹੈ । ਅਜਿਹਾ ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਕਿਸੇ ਨੌਜਵਾਨ ਨੇ ਇੱਕ ਮੁਹਿੰਮ ਦੌਰਾਨ ਦੋ ਚੋਟੀਆਂ ਸਰ ਕੀਤੀਆਂ ਹਨ । ਆਕਰਸ਼ ਗੋਇਲ ਨੇ ਮਾਊਂਟ ਅਮਾ ਡਬਲਾਮ ਵਿੱਚ 6812 ਮੀਟਰ ਅਤੇ 22350 ਫੁੱਟ ਦੀ ਸਿੱਧੀ ਚੜ੍ਹਾਈ 29 ਅਕਤੂਬਰ 2022 ਨੂੰ ਪੂਰੀ ਕੀਤੀ। ਜਦਕਿ ਆਈਲੈਂਡ ਪੀਕ/ਇਮਜਾ ਤਸੇ ਵਿੱਚ 6160 ਮੀਟਰ ਅਤੇ 20210 ਫੁੱਟ ਦੀ ਚੜ੍ਹਾਈ 21 ਅਕਤੂਬਰ 2022 ਨੂੰ ਪੂਰੀ ਕੀਤੀ।
ਇਸ ਮੁਹਿੰਮ ਨੂੰ ਚੁਣੌਤੀਪੂਰਨ ਦੱਸਦਿਆਂ ਆਕਰਸ਼ ਗੋਇਲ ਨੇ ਕਿਹਾ ਕਿ ਅਮਾ ਡਬਲਾਮ ਤਕਨੀਕੀ ਤੌਰ ‘ਤੇ ਬਹੁਤ ਮੁਸ਼ਕਿਲ ਪਹਾੜ ਹੈ। ਉਨ੍ਹਾਂ ਕਿਹਾ ਕਿ ਉਹ ਇਸ ਚੋਟੀ ਨੂੰ ਸਰ ਕਰਨ ਵਾਲੇ ਪੰਜਾਬ ਦੇ ਪਹਿਲੇ ਵਿਅਕਤੀ ਹਨ। ਚੜ੍ਹਾਈ ਦੌਰਾਨ ਉਸ ਦੇ ਨਾਲ 7 ਲੋਕਾਂ ਦੀ ਟੀਮ ਅਤੇ 5 ਸ਼ੇਰਪਾ ਗਾਈਡ ਦੀ ਟੀਮ ਸੀ । ਮੁਹਿੰਮ ਨੂੰ ਕਾਠਮੰਡੂ ਤੋਂ ਸ਼ੁਰੂ ਕਰ ਇਸ ਨੂੰ ਪੂਰਾ ਕਰਨ ਵਿੱਚ 1 ਮਹੀਨੇ ਦਾ ਸਮਾਂ ਲੱਗਿਆ। ਆਕਰਸ਼ ਨੇ ਦ੍ਰਿੜ ਇਰਾਦੇ ਅਤੇ ਇੱਛਾ ਸ਼ਕਤੀ ਨਾਲ ਸਫਲਤਾ ਹਾਸਿਲ ਕੀਤੀ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਵੱਡਾ ਐਲਾਨ, MSP ਦੀ ਮੰਗ ਲਈ ਕਰਾਂਗੇ ਚੰਡੀਗੜ੍ਹ ਕੂਚ
ਆਕਰਸ਼ ਗੋਇਲ ਨੇ ਦੱਸਿਆ ਕਿ ਇਸ ਮੁਹਿੰਮ ਤੋਂ ਪਹਿਲਾਂ ਉਸ ਨੇ 3 ਮਹੀਨੇ ਦੀ ਸਖ਼ਤ ਟ੍ਰੇਨਿੰਗ ਕੀਤੀ । ਇਸ ਟੀਚੇ ਨੂੰ ਹਾਸਿਲ ਕਰਨ ਤੋਂ ਪਹਿਲਾਂ ਚੰਗੀ ਕਾਰਡੀਓਵੈਸਕੁਲਰ ਤੰਦਰੁਸਤੀ, ਧੀਰਜ ਅਤੇ ਤਾਕਤ ਪ੍ਰਾਪਤ ਕਰਨਾ ਜ਼ਰੂਰੀ ਹੈ। ਇਸ ਦੇ ਲਈ ਉਸਨੇ ਰੁਟੀਨ ਵਿੱਚ ਦੌੜਨਾ, ਸਾਈਕਲਿੰਗ, ਕਰਾਸਫਿਟ, ਰੇਸਿਸਟੈਂਸ ਅਤੇ ਤਾਕਤ ਦੀ ਟ੍ਰੇਨਿੰਗ ਕੀਤੀ। ਇਸ ਦੌਰਾਨ ਵੱਖ-ਵੱਖ ਹਾਰਟ ਰੇਟ ਜ਼ੋਨਾਂ ਵਿੱਚ ਕਸਟਮ ਵਰਕ ਆਊਟ ਪਲਾਨ ਬਣਾ ਕੇ ਟ੍ਰੇਨਿੰਗ ਕੀਤੀ । ਆਕਰਸ਼ ਗੋਇਲ ਨੇ ਦੱਸਿਆ ਕਿ ਬੇਸ ਕੈਂਪ ਤੱਕ ਪਹੁੰਚਣ ਤੋਂ ਪਹਿਲਾਂ ਅਸੀਂ 8-10 ਦਿਨਾਂ ਤੱਕ ਟ੍ਰੈਕਿੰਗ ਕਰ ਲਗਭਗ 100 ਕਿਲੋਮੀਟਰ ਦਾ ਸਫਰ ਤੈਅ ਕੀਤਾ । ਕੈਂਪ 1 ਤੋਂ ਕੈਂਪ 2 ਤੱਕ ਦਾ ਰਸਤਾ ਤਕਨੀਕੀ ਤੌਰ ‘ਤੇ ਚੁਣੌਤੀਪੂਰਨ ਰਸਤਾ ਸੀ।
ਆਕਰਸ਼ ਨੇ ਦੱਸਿਆ ਕਿ ਪਿਰਾਮਿਡ ਦੇ ਬਿਲਕੁਲ ਹੇਠਾਂ ਪਹੁੰਚ ਕੇ ਸਿਖਰ ਡਬਲਾਮ ਢਲਾਨ ਦੇ ਉੱਪਰ ਸਥਿਤ ਹੈ । ਸਿਖਰ ‘ਤੇ ਪਹੁੰਚਣ ਤੋਂ ਪਹਿਲਾਂ ਬਹੁਤ ਔਖਾ ਰਸਤਾ ਸੀ । ਉਨ੍ਹਾਂ ਨੇ ਰਾਤ 11 ਵਜੇ ਚੜ੍ਹਾਈ ਸ਼ੁਰੂ ਕਰ ਪੂਰੀ ਰਾਤ ਹੈੱਡ ਲਾਈਟ ਦੀ ਵਰਤੋਂ ਕੀਤੀ । ਫਿਰ ਸਵੇਰੇ 10:30 ਵਜੇ ਸਿਖਰ ‘ਤੇ ਪਹੁੰਚੇ । ਅਮਾ ਡਬਲਾਮ ਦਾ ਘੇਰਾ ਚੌੜਾ ਹੈ। ਉਸਨੇ ਦੱਸਿਆ ਕਿ ਦਿਨ ਸਾਫ਼ ਸੀ ਅਤੇ ਉਹ ਮਾਊਂਟ ਦੇਖ ਸਕਦੇ ਸਨ।
ਵੀਡੀਓ ਲਈ ਕਲਿੱਕ ਕਰੋ -: