ਅੰਮ੍ਰਿਤਸਰ ਵਿੱਚ ਜਨਮੇ ਤਨਮਯ ਨਾਰੰਗ ਨੇ 1 ਸਾਲ 8 ਮਹੀਨੇ ਦੀ ਉਮਰ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ । ਛੋਟੀ ਉਮਰ ਵਿੱਚ ਤਨਮਯ 195 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰ ਲੈਂਦਾ ਹੈ। ਇਸ ਤੋਂ ਪਹਿਲਾਂ ਬਾਲਾਘਾਟ ਦੇ ਅਨੁਨਯ ਗੜ੍ਹਪਾਲੇ ਨੇ 1 ਸਾਲ 7 ਮਹੀਨੇ ਦੀ ਉਮਰ ਵਿੱਚ 40 ਦੇਸ਼ਾਂ ਦੇ ਝੰਡੇ ਅਤੇ 2 ਸਾਲ 5 ਮਹੀਨੇ ਦੀ ਉਮਰ ਵਿੱਚ ਤੇਲੰਗਾਨਾ ਦੇ ਤਕਸ਼ਿਕਾ ਹਰੀ ਨੇ ਇੱਕ ਮਿੰਟ ਵਿੱਚ 69 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕੀਤੀ ਸੀ । ਇਹ ਰਿਕਾਰਡ 2022 ਵਿੱਚ ਬਣਿਆ ਸੀ। ਨੋਇਡਾ ਦੇ ਪੰਜ ਸਾਲ ਦੇ ਆਦੇਸ਼ ਨੇ ਇਸ ਤੋਂ ਪਹਿਲਾਂ ਵੀ 195 ਦੇਸ਼ਾਂ ਦੇ ਨਾਮ ਅਤੇ ਝੰਡੇ ਦੇਖ ਕੇ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ।
ਦਰਅਸਲ, ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਜਨਮੇ ਤਨਮਯ ਨਾਰੰਗ ਨੇ ਹੁਣ ਇੱਕ ਰਿਕਾਰਡ ਬਣਾਇਆ ਹੈ । ਮਾਤਾ ਹੀਨਾ ਸੋਈ ਨਾਰੰਗ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਬੇਟਾ ਤਕਰੀਬਨ 1 ਸਾਲ 4 ਮਹੀਨੇ ਦਾ ਸੀ ਉਸ ਨੂੰ ਦਿਮਾਗੀ ਵਿਕਾਸ ਦੀਆਂ ਗੇਮਾਂ ਲਿਆ ਕੇ ਦਿੱਤੀਆਂ । ਇਸ ਵਿੱਚ ਫਲੈਗ ਕਾਰਡ ਉਸ ਦਾ ਪਸੰਦੀਦਾ ਬਣ ਗਿਆ । ਆਪਣੇ ਮਾਤਾ-ਪਿਤਾ ਨਾਲ ਬੈਠ ਕੇ ਉਹ ਹਮੇਸ਼ਾ ਇਨ੍ਹਾਂ ਕਾਰਡਾਂ ਨੂੰ ਆਪਣੇ ਹੱਥ ਵਿੱਚ ਫੜ ਕੇ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਸੀ । ਹੁਣ ਤਨਮਯ 2 ਸਾਲ ਦਾ ਹੋ ਚੁੱਕਿਆ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਵਰਲਡ ਵਾਈਡ ਬੁੱਕ ਆਫ ਰਿਕਾਰਡ ਦਾ ਸਰਟੀਫਿਕੇਟ, ਮੈਡਲ ਅਤੇ ਕੈਟਾਲਾਗ ਮਿਲਿਆ ਹੈ।
ਇਹ ਵੀ ਪੜ੍ਹੋ: ਸਾਵਧਾਨ! ਯੂ-ਟਿਊਬ ‘ਤੇ ਵੀਡੀਓ ਲਾਈਕ ਕਰਨ ਦੇ ਚੱਕਰ ‘ਚ ਔਰਤ ਨੂੰ ਲੱਗਾ 10 ਲੱਖ ਦਾ ਚੂਨਾ
ਹੀਨਾ ਨੇ ਦੱਸਿਆ ਕਿ ਉਹ ਇੱਕ ਦਿਨ ਤਨਮਯ ਨੂੰ ਟੀਕਾਕਰਨ ਲਈ ਡਾਕਟਰ ਕੋਲ ਲੈ ਕੇ ਗਏ ਸਨ । ਇਸ ਦੌਰਾਨ ਜਦੋਂ ਡਾਕਟਰ ਨੂੰ ਪਤਾ ਲੱਗਾ ਕਿ ਤਨਮਯ 195 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰ ਸਕਦਾ ਹੈ ਤਾਂ ਉਸ ਨੇ ਵੱਖ-ਵੱਖ ਵਿਸ਼ਵ ਰਿਕਾਰਡਾਂ ਨੂੰ ਉਸਦਾ ਨਾਂ ਭੇਜਣ ਲਈ ਕਿਹਾ । ਇਸ ਤੋਂ ਬਾਅਦ ਉਸ ਦੇ ਪਿਤਾ ਨਿਸ਼ਾਂਤ ਨਾਰੰਗ ਅਤੇ ਹਿਨਾ ਸੋਈ ਨਾਰੰਗ ਨੇ ਸਤੰਬਰ 2022 ਨੂੰ ਵਰਲਡ ਵਾਈਡ ਬੁੱਕ ਆਫ਼ ਰਿਕਾਰਡਜ਼ ਵਿੱਚ ਐਂਟਰੀ ਭੇਜ ਦਿੱਤੀ ।
ਦੱਸ ਦੇਈਏ ਕਿ ਤਨਮਯ ਸਤੰਬਰ 2022 ਵਿੱਚ 1 ਸਾਲ 8 ਮਹੀਨੇ ਦਾ ਸੀ। ਜਦੋਂ ਉਸ ਦੀ ਐਂਟਰੀ ਵਿਸ਼ਵ ਰਿਕਾਰਡ ਲਈ ਭੇਜੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰੂਲ ਬੁੱਕ ਭੇਜੀ ਗਈ। ਜਿਸ ਦੇ ਆਧਾਰ ‘ਤੇ ਤਨਮਯ ਦਾ ਪੂਰਾ ਇਵੈਂਟ ਰਿਕਾਰਡ ਕੀਤਾ ਗਿਆ। ਇਸ ਦੇ ਸਬੂਤ ਭੇਜੇ ਗਏ । ਕਰੀਬ 4 ਮਹੀਨਿਆਂ ਬਾਅਦ ਹੁਣ ਉਸਦਾ ਸਰਟੀਫਿਕੇਟ, ਮੈਡਲ, ਕੈਟਾਲਾਗ ਅਤੇ ਗਿਫਟ ਆ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: