ਪੰਜਾਬ ਦੇ ਜਲੰਧਰ ਦੇ ਥਾਣਾ ਗੁਰਾਇਆ ਅਧੀਨ ਆਉਂਦੇ ਪਿੰਡ ਰੁੜਕਾ ਕਲਾਂ ਵਿਖੇ ਇੱਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਬੰਦੂਕ ਸਾਫ ਕਰ ਰਿਹਾ ਸੀ, ਇਸ ਦੌਰਾਨ ਅਚਾਨਕ ਹੀ ਗੋਲੀ ਚੱਲ ਗਈ ਅਤੇ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੂਪ ਸੰਘੇੜਾ ਵਜੋਂ ਹੋਈ ਹੈ। ਜਿਸਦੀ ਉਮਰ ਲਗਭਗ 34 ਸਾਲ ਸੀ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

Bank guard dies after
ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਨੌਜਵਾਨ ਇੱਕ ਪ੍ਰਾਈਵੇਟ ਬੈਂਕ ਸਕਿਓਰਿਟੀ ਗਾਰਡ ਵਜੋਂ ਨੌਕਰੀ ਕਰਦਾ ਸੀ ਅਤੇ ਅੱਜ ਛੁੱਟੀ ਹੋਣ ਕਾਰਨ ਆਪਣੀ ਬੰਦੂਕ ਘਰ ਲੈ ਆਇਆ ਸੀ। ਉਹ ਘਰ ਵਿੱਚ ਆਪਣੀ ਬੰਦੂਕ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਕਾਰਨ ਉਸ ਦੇ ਸਰ ‘ਤੇ ਜਾ ਵੱਜੀ ਅਤੇ ਉਸ ਦੀ ਮੌਤ ਹੋ ਗਈ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦੇ ਨਾਂ ‘ਤੇ 76 ਲੱਖ ਰੁਪਏ ਦੀ ਵੱਡੀ ਧੋਖਾਧੜੀ, ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿ ਸਾਨੂੰ ਕਰੀਬ 4 ਵਜੇ ਘਟਨਾ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਅਸੀਂ ਮੌਕੇ ‘ਤੇ ਪਹੁੰਚੇ। ਘਟਨਾ ਵਾਲੀ ਥਾਂ ‘ਤੇ ਬੰਦੂਕ ਮੌਕੇ ‘ਤੇ ਹੀ ਪਿਆ ਸੀ ਅਤੇ ਨੌਜਵਾਨ ਦੇ ਸਰ ‘ਤੇ ਗੋਲੀ ਵੱਜੀ ਹੋਈ ਸੀ। ਬੰਦੂਕ ਨੌਜਵਾਨ ਦੇ ਨਾਂਅ ‘ਤੇ ਹੀ ਰਜਿਸਟਰ ਸੀ। ਇਸ ਨੌਜਵਾਨ ਦੀ ਪਤਨੀ ਦੁਬਈ ਗਈ ਹੋਈ ਹੈ ਅਤੇ ਇਸ ਦਾ ਅੱਠ ਸਾਲ ਦਾ ਇੱਕ ਬੱਚਾ ਹੈ। ਪਰਿਵਾਰਕ ਮੈਂਬਰਾ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























