ਬਟਾਲਾ ਵਿੱਚ ਅੰਮ੍ਰਿਤਸਰ ਰੋਡ ‘ਤੇ ਬਰਤਨ ਬਣਾਉਣ ਵਾਲੀ ਫੈਕਟਰੀ ਵਿੱਚ ਮਸ਼ੀਨ ਵਿੱਚ ਆ ਕੇ 25 ਸਾਲਾ ਪ੍ਰਵਾਸੀ ਮਹਿਲਾ ਦੀ ਮੌ.ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਵਾਲ ਮਸ਼ੀਨ ਵਿੱਚ ਫਸ ਗਏ ਸਨ। ਉਨ੍ਹਾਂ ਨੂੰ ਕੱਢਦੇ ਹੋਏ ਉਹ ਮਸ਼ੀਨ ਦੀ ਚਪੇਟ ਵਿੱਚ ਆ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ।

Batala woman working in factory
ਮ੍ਰਿਤ.ਕ ਮਹਿਲਾ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਅਨੁਸ਼ਕਾ ਦਾ ਕਈ ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸਦੇ ਇੱਕ ਬੱਚੀ ਵੀ ਹੈ। ਉਸਦਾ ਪਤੀ ਉਸਨੂੰ ਛੱਡ ਕੇ ਜਾ ਚੁੱਕਿਆ ਹੈ। ਬੱਚੀ ਦੀ ਦੇਖਭਾਲ ਕਰਨ ਦੇ ਲਈ ਉਹ ਬਟਾਲਾ ਦੀ ਇੱਕ ਬਰਤਨ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਕ ਹੋਰ ਉਪਰਾਲਾ, ਅਧਿਆਪਕਾਂ ਨੂੰ ਹਰ ਮਹੀਨੇ ਟਰਾਂਸਫਰ ਪਾਲਿਸੀ ‘ਚ ਦਿੱਤੀ ਇਹ ਸਹੂਲਤ
ਉੱਥੇ ਹੀ ਫੈਕਟਰੀ ਵਿੱਚ ਜਾਂਚ ਕਰਨ ਲਈ ਪਹੁੰਚੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿ.ਤਕਾ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਜਿਸਦੀ ਵੀ ਲਾਪਰਵਾਹੀ ਹੋਵੇਗੀ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…























