ਬਠਿੰਡਾ ਤੋਂ ਦਿੱਲੀ ਦੇ ਲਈ ਅਲਾਇੰਸ ਏਅਰ ਦੀ ਅੱਜ ਤੋਂ ਫਲਾਈਟ ਸ਼ੁਰੂ ਹੋ ਗਈ ਹੈ। ਇਹ ਫਲਾਈਟ ਹਫ਼ਤੇ ਵਿੱਚ 3 ਦਿਨ ਉਡਾਣ ਭਰੇਗੀ। ਅੱਜ ਇਹ ਫਲਾਈਟ ਦਿੱਲੀ ਤੋਂ ਕੁਝ ਹੀ ਦੇਰ ਬਾਅਦ ਬਠਿੰਡਾ ਪਹੁੰਚੇਗੀ। ਜਿਸਦਾ ਸਵਾਗਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ। ਕਨੈਕਟਿੰਗ ਨਿਊ ਇੰਡੀਆ ਯੋਜਨਾ ਦੇ ਤਹਿਤ ਲਗਭਗ 3 ਸਾਲਾਂ ਬਾਅਦ ਅਲਾਇੰਸ ਏਅਰ ਵੱਲੋਂ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਦਿੱਲੀ-ਬਠਿੰਡਾ-ਦਿੱਲੀ ਫਲਾਈਟ ਸ਼ੁਰੂ ਕੀਤੀ ਗਈ ਹੈ।
ਅਲਾਇੰਸ ਏਅਰ ਵੱਲੋਂ ਨਿਰਧਾਰਿਤ ਸ਼ਡਿਊਲ ਦੇ ਮੁਤਾਬਕ 42 ਸੀਟਰ ਹਵਾਈ ਜਹਾਜ਼ ਦਿੱਲੀ ਏਅਰਪੋਰਟ ਤੋਂ ਦੁਪਹਿਰ 1.25 ਵਜੇ ਉਡਾਣ ਭਰੇਗਾ, ਜੋ ਕਿ ਦੁਪਹਿਰ 2.40 ਵਜੇ ਬਠਿੰਡਾ ਏਅਰਪੋਰਟ ਪਹੁੰਚੇਗਾ। ਇਸ ਤੋਂ ਬਾਅਦ ਬਠਿੰਡਾ ਤੋਂ ਦੁਪਹਿਰ 3.05 ਵਜੇ ਜਹਾਜ਼ ਰਵਾਨਾ ਹੋਵੇਗਾ ਤੇ 4.15 ਵਜੇ ਦਿੱਲੀ ਏਅਰਪੋਰਟ ਪਹੁੰਚੇਗਾ। ਇਸ ਫਲਾਈਟ ਦਾ ਕਿਰਾਇਆ 1999 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਜਿਸਦੇ ਤਹਿਤ allianceair.in ਤੇ ਹੋਰ ਵੈਬਸਾਈਟ ‘ਤੇ ਫਲਾਈਟ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਇਹ ਵੀ ਪੜ੍ਹੋ: 7 ਤੋਂ 30 ਨਵੰਬਰ ਤੱਕ ਹੋਣਗੀਆਂ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ, 3 ਦਸੰਬਰ ਨੂੰ ਆਉਣਗੇ ਨਤੀਜੇ
ਇਸ ਸਬੰਧੀ ਸਟੇਸ਼ਨ ਪ੍ਰਬੰਧਕ ਲਕਸ਼ਮਣ ਭਾਰਦਵਾਜ ਨੇ ਦੱਸਿਆ ਕਿ ਹਵਾਈ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਲਾਇੰਸ ਏਅਰ ਐਵੀਏਸ਼ਨ ਲਿਮਿਟਿਡ ਵਿਰਕ ਕਲਾਂ ਸਿਵਲ ਸਟੇਸ਼ਨ ਸਰਵੇ ਕਰਨਗੇ। ਇਸ ਦੌਰਾਨ ਵਾਤਾਵਰਨ, ਯਾਤਰੀਆਂ ਦੇ ਲਈ ਸਹੂਲਤਾਂ ਤੋਂ ਇਲਾਵਾ ਜਹਾਜ਼ ਦੀ ਲੈਂਡਿੰਗ ਤੇ ਉਡਾਣ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਜਾਵੇਗਾ। ਉੱਥੇ ਹੀ ਇਸ ਬਾਰੇ ਥਾਣਾ ਇੰਚਾਰਜ ਮਨਪ੍ਰੀਤ ਕੌਰ ਨੇ ਦੱਸਿਆ ਕਿ ਅਲਾਇੰਸ ਏਅਰ ਦੇ ਸਟਾਫ਼ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਏਅਰਪੋਰਟ ਅਥਾਰਿਟੀ ਦੇ ਮੈਂਬਰ ਸਲਾਹਕਾਰ ਡਾ. ਗੁਰਚਰਨ ਸਿੰਘ ਵਿਰਕ ਨੇ ਦੱਸਿਆ ਕਿ ਹਵਾਈ ਯਾਤਰਾ ਦੇ ਦੌਰਾਨ ਯਾਤਰੀ ਆਪਣੇ ਨਾਲ 15 ਕਿਲੋ ਸਾਮਾਨ ਤੋਂ ਇਲਾਵਾ 5 ਕਿਲੋ ਦਾ ਹੈਂਡ ਬੈਗ ਵੀ ਲਿਜਾ ਸਕੇਗਾ। ਇਸ ਸਤੋਂ ਜ਼ਿਆਦਾ ਸਾਮਾਨ ਦੇ ਲਈ 250 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਕਿਰਾਇਆ ਦੇਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: