bhatinda gulabi sundi farm: ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ‘ਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਨੂੰ ਕਿਸਾਨ ਵਾਹੁਣ ਲਈ ਮਜਬੂਰ ਹੋ ਗਏ ਹਨ। ਜਿਲ੍ਹੇ ਦੇ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਵਾਲੀ ਨਰਮੇ ਦੀ ਫਸਲ ਨੂੰ ਕਿਸਾਨ ਲਗਾਤਾਰ ਵਾ ਰਹੇ ਹਨ। ਅੱਜ ਪਿੰਡ ਝੇਰਿਆਵਾਲੀ, ਟਾਂਡੀਆ, ਬਾਜੇਵਾਲਾ ਦੇ ਕਿਸਾਨਾਂ ਵੱਲੋਂ ਆਪਣੀ ਫਸਲ ਵਾਹੀ ਗਈ।
ਉਹਨਾਂ ਕਿਹਾ ਕਿ ਮੌਸਮ ’ਚ ਆਈ ਵੱਡੀ ਤਬਦੀਲੀ ਕਾਰਨ ਖੇਤੀ ਹੁਣ ਘਾਟੇ ਦਾ ਸੌਦਾ ਬਣ ਚੁੱਕੀ ਹੈ ਉੱਪਰੋਂ ਕੇਂਦਰ ਸਰਕਾਰ ਵੀ ਕਿਸਾਨ ਮਾਰੂ ਤਿੰਨ ਨਵੇਂ ਖੇਤੀ ਕਾਨੂੰਨ ਥੋਪ ਕੇ ਕਿਸਾਨਾਂ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ। ਉਹਨਾਂ ਕਿਹਾ ਕਿ ਨਰਮੇਂ ਦੀ ਫਸਲ ਦਾ 40/45 ਫੀਸਦੀ ਨੁਕਸਾਨ ਖੇਤੀਬਾੜੀ ਯੂਨੀਵਰਸਿਟੀ ਵੀ ਸਾਬਿਤ ਕਰ ਚੁੱਕੀ ਹੈ ਜਦਕਿ ਅਸਲ ਨੁਕਸਾਨ 75 ਫੀਸਦੀ ਦੇ ਕਰੀਬ ਹੈ।
ਕਿਸਾਨ ਯੂਨੀਅਨ ਉਗਰਾਹਾਂ ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਗਿਆਨਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਰਮੇਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਘੱਟੋ ਘੱਟ 50,000 ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਹੋਰ ਕਰਜਾਈ ਹੋਣ ਤੋਂ ਬਚਾਇਆ ਜਾ ਸਕੇ।ਤਸਵੀਰ ਦਾ ਵੇਰਵਾ-ਪਿੰਡ ਗਿਆਨਾ ਵਿਖੇ ਖੇਤਾਂ ਵਿੱਚ ਨਰਮੇਂ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਨਾਲ ਨੁਕਸਾਨਿਆਂ ਗਿਆ ਨਰਮਾਂ ਵਿਖਾਉਂਦੇ ਹੋਏ ਕਿਸਾਨਾਂ