ਲੁਧਿਆਣਾ ਦੇ ਅਸ਼ੋਕ ਨਗਰ ਇਲਾਕੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਕਿ ਬਲੈਰੋ ਗੱਡੀ ਦੇ ਡਰਾਈਵਰ ਨੇ ਘਰ ਦੇ ਬਾਹਰ ਖੇਡ ਰਿਹਾ ਡੇਢ ਸਾਲ ਦੇ ਬੱਚੇ ਨੂੰ ਬੁਰੀ ਤਰਾਂ ਨਾਲ ਕੁਚਲ ਦਿੱਤਾ। ਹਾਦਸੇ ਵਿੱਚ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਘਟਨਾ ਨਮਕੀਨ ਬਣਾਉਣ ਵਾਲੀ ਫੈਕਟਰੀ ਦੀ ਗੱਡੀ ਨਾਲ ਵਾਪਰੀ। ਗੱਡੀ ਵਿੱਚ ਸਮਾਨ ਲੱਦਿਆ ਹੋਇਆ ਸੀ।

Bolero vehicle crushed
ਮੁਹੱਲੇ ਵਾਲਿਆਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮੁਹੱਲੇ ਦੇ ਵਿੱਚ ਫੈਕਟਰੀ ਵਾਲਿਆਂ ਨੂੰ ਬਹੁਤ ਵਾਰ ਕਿਹਾ ਗਿਆ ਹੈ ਕਿ ਮੁੱਹਲੇ ਦੇ ਵਿੱਚ ਡ੍ਰਾਈਵਰ ਗੱਡੀ ਤੇਜ਼ ਚਲਾਉਂਦੇ ਹਨ। ਪਰ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਚੇ ਦੀ ਮਾਂ ਰੌਲਾ ਪਾਉਂਦੀ ਰਹੀ ਕਿ ਗੱਡੀ ਦੇ ਅੱਗੇ ਬੱਚਾ ਹੈ। ਡ੍ਰਾਈਵਰ ਨੇ ਬਿਲਕੁਲ ਨਹੀਂ ਦੇਖਿਆ ਸਾਹਮਣੇ ਖੜੇ ਲੋਕਾਂ ਨੇ ਕਾਫੀ ਰੌਲਾ ਪਾਇਆ, ਪਰ ਬੇਪਰਵਾਹ ਹੋਏ ਡ੍ਰਾਈਵਰ ਨੇ ਗੱਡੀ ਚਲਾ ਲਈ ਅਤੇ ਬੱਚਾ ਗੱਡੀ ਦੇ ਥੱਲੇ ਆ ਗਿਆ ਤੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕ.ਤ/ਲ ਮਾਮਲਾ : ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ 6 ਦੋਸ਼ੀਆਂ ਨੂੰ ਹ.ਥਿ/ਆ.ਰਾਂ ਸਣੇ ਕੀਤਾ ਕਾਬੂ
ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੇ ਮਾਮਲੇ ਵਿੱਚ ਜਾਂਚ ਕਰਨ ਤੋਂ ਬਾਅਦ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕਰਨ ਦੀ ਗੱਲ ਆਖੀ ਹੈ। ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਗਈਆਂ ਹਨ। ਮੁਹੱਲੇ ਵਾਲਿਆਂ ਨੇ ਕਿਹਾ ਕਿ ਗੱਡੀਆਂ ਤਾਂ ਤੇਜ਼ ਰਫਤਾਰ ਆਉਂਦੀਆਂ ਨੇ ਪਰ ਇਸ ਤੋਂ ਇਲਾਵਾ ਵੀ ਮੁਹੱਲੇ ਦੇ ਵਿੱਚ ਫੈਕਟਰੀ ਦੇ ਵਿੱਚ ਸਫਾਈ ਦੇ ਲਈ ਕੈਮੀਕਲ ਵਰਤੇ ਜਾਂਦੇ ਹਨ। ਜਿਸ ਕਾਰਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਕਈ ਵਾਰ ਬਦਬੂ ਆਉਣ ਲੱਗ ਜਾਂਦੀ ਹੈ ਲੋਕਾਂ ਨੇ ਇਸ ਘਟਨਾ ਤੋਂ ਕਾਫੀ ਵਿਰੋਧ ਵਿਖਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
