ਫਾਜ਼ਿਲਕਾ ਵਿੱਚ BSF ਜਵਾਨਾਂ ਅਤੇ ਪੰਜਾਬ ਪੁਲਿਸ ਦੇ ਤਾਲਮੇਲ ਯਤਨਾਂ ਨੇ ਸਰਹੱਦ ਪਾਰ ਤੋਂ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਨਾਰਕੋ-ਸਿੰਡੀਕੇਟ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। BSF ਤੇ ਪੰਜਾਬ ਪੁਲਿਸ ਨੇ ਡਰੋਨ ਰਾਹੀਂ ਭਾਰਤ ਵੱਲ ਸੁੱਟੀ ਗਈ ਸ਼ੱਕੀ ਨਸ਼ੀਲੇ ਪਦਾਰਥ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ।

BSF and police recovered
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਸਾਹਿਬ ਡਿਵੀਜ਼ਨ ਦੇ ਡੀਐਸਪੀ ਦੇ ਦੱਸਿਆ ਗਿਆ ਕਿ ਭਾਰਤ ਪਾਕ ਸਰਹੱਦ ਬੀਓਪੀ ਸੰਤੋਖ ਸਿੰਘ ਵਾਲਾ ਵਿਖੇ ਬੀਐਸਐਫ ਦੀ 52 ਬਟਾਲੀਅਨ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਚਲਾਏ ਅਭਿਆਨ ਦੌਰਾਨ 580 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਹੈਰੋਇਨ ਡਰੋਨ ਰਾਹੀਂ ਭਾਰਤ ਵੱਲ ਸੁੱਟੀ ਗਈ ਸੀ।
ਇਹ ਵੀ ਪੜ੍ਹੋ : ਸੰਨੀ ਦਿਓਲ ਨੇ ‘Border-2’ ਫਿਲਮ ਦਾ ਕੀਤਾ ਐਲਾਨ, ਕਿਹਾ- “27 ਸਾਲ ਪੁਰਾਣੇ ਵਾਅਦੇ ਨੂੰ ਪੂਰਾ ਕਰਨ ਆ ਰਿਹੈ ਫੌਜੀ”
ਨਸ਼ੀਲੇ ਪਦਾਰਥਾਂ ਨੂੰ 01 ਛੋਟੀ ਟਾਰਚ ਦੇ ਨਾਲ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਗਿਆ ਸੀ। 01 ਮੈਟਲ ਰਿੰਗ ਵੀ ਪੈਕਟ ਨਾਲ ਜੁੜੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਜਲਦ ਹੀ ਡਰੱਗ ਪੈਡਲਰ ਵੀ ਕਾਬੂ ਕੀਤੇ ਜਾਣਗੇ। ਇਸ ਸਬੰਧ ਵਿੱਚ ਥਾਣਾ ਸਦਰ ਜਲਾਲਾਬਾਦ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: