ਫਾਜ਼ਿਲਕਾ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਵੱਲੋਂ ਫਾਜ਼ਿਲਕਾ ਦੇ BOP ਟਾਹਲੀਵਾਲਾ ਤੋਂ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੱਕ ਬਜੀਦਾ ਨੇੜੇ ਇੱਕ ਖੇਤ ਵਿੱਚ ਹੋਈ। ਕਾਬੂ ਕੀਤੇ ਡਰੋਨ ਅਤੇ ਹੈਰੋਇਨ ਨੂੰ ਪੁਲਿਸ ਹਵਾਲੇ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ 5/6 ਮਈ 2024 ਦੀ ਦਰਮਿਆਨੀ ਰਾਤ ਨੂੰ ਸੀਮਾ ਸੁਰੱਖਿਆ ਬਲ ਦੀ 52ਵੀਂ ਕੋਰ ਦੀ ਫਾਜ਼ਿਲਕਾ ਦੇ BOP ਟਾਹਲੀਵਾਲਾ ਦੇ ਹਿੱਟ ਨੰਬਰ 5 ਦੇ ਕਾਂਸਟੇਬਲ ਨੇ ਪਾਕਿਸਤਾਨ ਤੋਂ ਭਾਰਤ ਵੱਲ ਆਉਣ ਵਾਲੇ ਡਰੋਨ ਦੀ ਆਵਾਜ਼ ਸੁਣੀ। ਕਾਂਸਟੇਬਲ ਨੇ ਜਿਵੇਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਰੋਨ ਕਿਸੇ ਤਕਨੀਕੀ ਨੁਕਸ ਕਾਰਨ ਘੱਟ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ BSF ਨੇ ਪੁਲਿਸ ਨਾਲ ਮਿਲ ਕੇ ਇੱਕ ਵਿਆਪਕ ਸੰਯੁਕਤ ਖੋਜ ਅਭਿਆਨ ਚਲਾਇਆ।
ਕੰਪਨੀ ਕਮਾਂਡਰ ਕਮਾਂਡੈਂਟ ਸ਼੍ਰੀ ਮਹੇਸ਼ਵਰ ਪ੍ਰਸਾਦ ਨੇ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਦੌਰਾਨ ਡਰੋਨ (DJI Matrice 300 RTK) ਬਰਾਮਦ ਕੀਤਾ। ਜਿਸ ਤੋਂ ਬਾਅਦ ਪਤਾ ਲੱਗਾ ਕਿ ਡਰੋਨ ਦੀ ਹਾਲਤ ਖਰਾਬ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਕਵਾਡਕਾਪਟਰ ਹੈ। ਬਾਅਦ ਦੀ ਤਲਾਸ਼ੀ ਦੌਰਾਨ, ਡਰੋਨ ਡਿੱਗਣ ਵਾਲੀ ਥਾਂ ਤੋਂ ਲਗਭਗ 40 ਮੀਟਰ ਦੂਰ ਪੀਲੀ ਟੇਪ ਵਿੱਚ ਲਪੇਟਿਆ ਇੱਕ ਪੈਕੇਟ ਬਰਾਮਦ ਹੋਇਆ।
ਇਹ ਵੀ ਪੜ੍ਹੋ : ਮੋਹਾਲੀ ਦਾ ਨੌਜਵਾਨ ਅਮਰੀਕਾ ‘ਚ ਹੋਇਆ ਰੱਬ ਨੂੰ ਪਿਆਰਾ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ
ਇਸ ਪੈਕੇਟ ਦਾ ਕੁੱਲ ਵਜ਼ਨ 2.7 ਕਿਲੋ ਪਾਇਆ ਗਿਆ। ਪੈਕਟ ‘ਤੇ ਰੋਸ਼ਨੀ ਦੇਣ ਵਾਲੀਆਂ ਪੱਟੀਆਂ ਫਸੀਆਂ ਪਾਈਆਂ ਗਈਆਂ। ਪੈਕੇਟ ਨੂੰ ਖੋਲ੍ਹਣ ‘ਤੇ ਅੰਦਰੋਂ 1.050 ਕਿਲੋ, 1.040 ਕਿਲੋ ਅਤੇ 0.490 ਕਿਲੋਗ੍ਰਾਮ ਦੇ ਤਿੰਨ ਪੈਕੇਟ ਮਿਲੇ। ਜਿਸ ਦਾ ਕੁੱਲ 2.580 ਕਿਲੋਗ੍ਰਾਮ ਸੀ। ਇਸ ਤੋਂ ਬਾਅਦ ਡਿਟੈਕਸ਼ਨ ਕਿੱਟ ਰਾਹੀਂ ਪਤਾ ਲਗਾਉਣ ‘ਤੇ ਇਸ ਵਿੱਚ ਹੈਰੋਇਨ ਹੋਣ ਦਾ ਸ਼ੱਕ ਹੋਇਆ। ਇਸ ਤਲਾਸ਼ੀ ਵਿਚ ਸਥਾਨਕ ਪੁਲਿਸ ਵੀ ਸ਼ਾਮਲ ਸੀ।
ਵੀਡੀਓ ਲਈ ਕਲਿੱਕ ਕਰੋ -: