ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਡਮਿੰਟਨ ਵਿੱਚ ਇੱਕ ਪੰਜਾਬੀ ਵਿਅਕਤੀ ਦਾ ਗੋ.ਲੀਆਂ ਮਾਰ ਕੇ ਕਤ.ਲ ਕਰ ਦਿੱਤਾ ਗਿਆ। ਇਸ ਵਿਅਕਤੀ ਦੀ ਪਛਾਣ ਹੁਸ਼ਿਆਰਪੁਰ ਦੇ ਰਹਿਣ ਵਾਲੇ ਬਰਿੰਦਰ ਸਿੰਘ (51) ਵਜੋਂ ਹੋਈ ਹੈ । ਇਸ ਹਮਲੇ ਵਿੱਚ ਉਸਦੀ 21 ਸਾਲਾ ਧੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬਰਿੰਦਰ ਸਿੰਘ ਮੂਲ ਰੂਪ ਨਾਲ ਹੁਸ਼ਿਆਰਪੁਰ ਦੇ ਪਿੰਡ ਕੰਮੋਵਾਲ ਦੇ ਰਹਿਣ ਵਾਲੇ ਸਨ ਅਤੇ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਰਹਿੰਦੇ ਸਨ।

ਸ਼ੁਰੂਆਤੀ ਜਨਾਚ ਵਿੱਚ ਸਾਹਮਣੇ ਆਇਆ ਹੈ ਕਿ 1 ਜਾਨਵਰੀ ਦੀ ਰਾਤ ਨੂੰ ਕੁਝ ਅਣਪਛਾਤਿਆਂ ਨੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਉਨ੍ਹਾਂ ‘ਤੇ ਹਮਲਾ ਕੀਤਾ। ਜਿਸ ਵਿੱਚ ਬਰਿੰਦਰ ਸਿੰਘ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ 21 ਸਾਲਾ ਧੀ ਜ਼ਖ਼ਮੀ ਹੋ ਗਈ ।
ਇਹ ਵੀ ਪੜ੍ਹੋ: ਫਿਲੀਪੀਨਜ਼ ‘ਚ ਪੰਜਾਬ ਦੇ ਕਬੱਡੀ ਕੋਚ ਦਾ ਗੋਲੀ ਮਾਰ ਕੇ ਕਤਲ, ਪਿੰਡ ‘ਚ ਪਸਰਿਆ ਸੋਗ
ਮਿਲੀ ਜਾਣਕਾਰੀ ਅਨੁਸਾਰ ਬਰਿੰਦਰ ਸਿੰਘ ‘ਤੇ ਐਡਮਿੰਟਨ ਦੇ 16 ਅਵਿਨੇਵ 38 ਸਟ੍ਰੇਟ ‘ਤੇ 1 ਜਨਵਰੀ ਨੂੰ ਹਮਲਾ ਹੋਇਆ ਸੀ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬਰਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਜਾਵੇ ਤਾਂ ਜੋ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























