ਹਰਿਆਣਾ ਦੇ ਪੰਚਕੂਲਾ ‘ਚ ਐਤਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਸੜਕ ਕਿਨਾਰੇ ‘ਤੇ ਖੜ੍ਹੇ ਇੱਕ ਟਰੱਕ ਨਾਲ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ‘ਚ ਸਵਾਰ ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਚੰਡੀਗੜ੍ਹ-ਸ਼ਿਮਲਾ ਹਾਈਵੇਅ ਦੇ ਸੋਲਨ-ਸ਼ਿਮਲਾ ਬਾਈਪਾਸ ‘ਤੇ ਪਿੰਜੌਰ ‘ਚ ਸਵੇਰੇ 5 ਵਜੇ ਵਾਪਰਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ‘ਚ ਰਖਵਾਇਆ।
ਪੁਲਿਸ ਅਨੁਸਾਰ ਇੱਕ ਹੋਰ ਕਾਰ (HR-26EK-0056) ਸਵੇਰੇ ਪਰਵਾਣੂ ਤੋਂ ਪੰਚਕੂਲਾ ਪੁੱਜੀ। ਚੰਡੀਗੜ੍ਹ ਸ਼ਿਮਲਾ ਹਾਈਵੇ ‘ਤੇ ਕਾਰ ਦਾ ਟਾਇਰ ਫਟ ਗਿਆ। ਇਸ ਤੋਂ ਬਾਅਦ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਟੱਕਰ ਤੋਂ ਬਾਅਦ ਜ਼ੋਰਦਾਰ ਆਵਾਜ਼ ਆਈ। ਰੌਲਾ ਸੁਣਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਂਬੁਲੈਂਸ ਮੌਕੇ ‘ਤੇ ਪਹੁੰਚੀ।
ਇਹ ਵੀ ਪੜ੍ਹੋ : ਭਵਾਨੀਗੜ੍ਹ ‘ਚ ਪੁਲਿਸ ਤੇ ਬ.ਦਮਾ.ਸ਼ ਵਿਚਾਲੇ ਫਾ.ਇਰਿੰ.ਗ, ਲੱਤ ‘ਤੇ ਗੋ.ਲੀ ਲੱਗਣ ਕਾਰਨ ਜ਼ਖਮੀ ਹੋਇਆ ਬ.ਦਮਾ.ਸ਼
ਥਾਣਾ ਸਦਰ ਦੇ ਤਫ਼ਤੀਸ਼ੀ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ 2 ਗੱਡੀਆਂ ਵਿੱਚ ਕਰੀਬ 7 ਨੌਜਵਾਨ ਜਾ ਰਹੇ ਸਨ। ਇਸ ਦੌਰਾਨ ਇੱਕ ਕਾਰ ਬੇਕਾਬੂ ਹੋ ਕੇ ਹਾਈਵੇਅ ਵਾਲੇ ਪਾਸੇ ਫੁੱਟਪਾਥ ਨਾਲ ਜਾ ਟਕਰਾਈ। ਇਸ ਤੋਂ ਬਾਅਦ ਉਹ ਹਾਈਵੇਅ ‘ਤੇ ਖੜ੍ਹੇ ਟਰੱਕ ‘ਚ ਜਾ ਵੜੀ। ਇਸ ਤੋਂ ਬਾਅਦ ਪਿੱਛੇ ਵਾਲੀ ਗੱਡੀ ਵੀ ਟਕਰਾ ਗਈ। ਗੱਡੀ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਪਿੱਛੇ ਦੀ ਗੱਡੀ ਵਿੱਚ ਸਵਾਰ ਤਿੰਨ ਨੌਜਵਾਨ ਸੁਰੱਖਿਅਤ ਹਨ। ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
