ਅੰਮ੍ਰਿਤਸਰ ਜ਼ਿਲੇ ਦੇ ਬਾਬਾ ਬਕਾਲਾ ਵਿੱਚ ਆਜ਼ਾਦੀ ਦਿਵਸ ਦੇ ਸਮਾਗਮ ਦੌਰਾਨ ਕੁਝ ਬੱਚੇ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਏ। ਜਿਸ ਵਿੱਚ ਦੋ ਐਨਸੀਸੀ ਦੀਆਂ ਕੁੜੀਆਂ ਅਤੇ ਇੱਕ ਮੁੰਡਾ ਸ਼ਾਮਲ ਸੀ। ਬੱਚੇ ਗਰਮੀ ਅਤੇ ਹੁੰਮਸ ਕਾਰਨ ਬੇਹੋਸ਼ ਹੋ ਗਏ। ਬਾਬਾ ਬਕਾਲਾ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਕੀ ਸਟੇਡੀਅਮ ਵਿੱਚ ਵੀਰਵਾਰ ਸਵੇਰੇ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ । ਜਿਸ ਵਿੱਚ ਐਸਡੀਐਮ ਬਾਬਾ ਬਕਾਲਾ ਰਵਿੰਦਰ ਸਿੰਘ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਤਿਰੰਗਾ ਲਹਿਰਾਉਣ ਦੇ ਬਾਅਦ ਐਨਸੀਸੀ ਪਰੇਡ ਕੀਤੀ ਜਾ ਰਹੀ ਸੀ ਜਿਸ ਵਿੱਚ ਦੋ ਕੁੜੀਆਂ ਅਚਾਨਕ ਬੇਹੋਸ਼ ਹੋ ਕੇ ਡਿੱਗ ਗਈਆਂ। ਜਿਸ ਤੋਂ ਬਾਅਦ ਇੱਕ ਮੁੰਡਾ ਵੀ ਬੇਹੋਸ਼ ਹੋ ਗਿਆ।
ਜਿਸ ਤੋਂ ਬਾਅਦ ਬੱਚਿਆਂ ਨੂੰ ਇੱਕ ਪਾਸੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਪਾਣੀ ਅਤੇ ਗੁਲੂਕੋਜ਼ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ। ਗਰਮੀ ਅਤੇ ਹੁੰਮਸ ਕਾਰਨ ਬੱਚੇ ਬੇਹੋਸ਼ ਹੋ ਗਏ ਸਨ, ਹਾਲਾਂਕਿ ਗ੍ਰਾਊਂਡ ਵਿੱਚ ਪਾਣੀ ਦਾ ਪੂਰਾ ਪ੍ਰਬੰਧ ਸੀ ਪਰ ਸਮਾਰੋਹ ਦੌਰਾਨ ਪਾਣੀ ਨਹੀਂ ਪੀਤਾ ਜਾ ਸਕਦਾ ਸੀ, ਜਿਸ ਕਾਰਨ ਬੱਚੇ ਬੇਹੋਸ਼ ਹੋ ਗਏ।
ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਅੱਜ ਤਾਪਮਾਨ 32 ਡਿਗਰੀ ਹੈ ਪਰ ਨਮੀ ਬਹੁਤ ਜ਼ਿਆਦਾ ਹੈ। ਅੱਜ ਸਵੇਰੇ ਨਮੀ 87 ਫੀਸਦੀ ਦਰਜ ਕੀਤੀ ਗਈ। ਉੱਥੇ ਹੀ ਹਵਾ 16 ਕਿਮੀ.ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ । ਜ਼ਿਆਦਾ ਨਮੀ ਕਾਰਨ ਚੱਕਰ ਆਉਣਾ ਆਮ ਗੱਲ ਹੈ।
ਵੀਡੀਓ ਲਈ ਕਲਿੱਕ ਕਰੋ -: