ਅਨੰਤਨਾਗ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਪੰਜਾਬ ਦੇ ਕਰਨਲ ਮਨਪ੍ਰੀਤ ਸਿੰਘ ਸਣੇ DSP ਹੁਮਾਯੂੰ ਭੱਟ ਤੇ ਮੇਜਰ ਆਸ਼ੀਸ਼ ਸ਼ਹੀਦ ਹੋ ਗਏ ਹਨ। ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਫੌਜ ਦੇ ਅਧਿਕਾਰੀਆਂ ਦੀ ਸ਼ਹਾਦਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਨੰਤਨਾਗ ਵਿੱਚ ਬੀਤੀ ਸ਼ਾਮ ਹੋਏ ਅੱਤਵਾਦੀ ਹਮਲੇ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਦੇਸ਼ ਖਾਤਿਰ ਆਪਣੇ ਫਰਜ਼ ਤੋਂ ਕੁਰਬਾਨ ਹੋਏ ਤਿੰਨੋਂ ਸ਼ਹੀਦਾਂ ਦੀ ਬਹਾਦਰੀ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦਾ ਹਾਂ।
CM ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ,”ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੀਤੀ ਸ਼ਾਮ ਹੋਏ ਅੱਤਵਾਦੀ ਹਮਲੇ ਦੀ ਖ਼ਬਰ ਸੁਣ ਕੇ ਦੁੱਖ ਹੋਇਆ…ਹਮਲੇ ਦੌਰਾਨ ਭਾਰਤੀ ਫੌਜ ‘ਚ ਕਰਨਲ ਮਨਪ੍ਰੀਤ ਸਿੰਘ (ਜੋ ਕਿ ਖਰੜ ਹਲਕੇ ਦੇ ਰਹਿਣ ਵਾਲੇ ਸਨ)…ਸਮੇਤ ਇੱਕ ਜਵਾਨ ਤੇ ਇੱਕ ਪੁਲਿਸ ਦੇ DSP ਸ਼ਹੀਦ ਹੋ ਗਏ…ਪਰਮਾਤਮਾ ਅੱਗੇ ਅਰਦਾਸ ਪਰਿਵਾਰਾਂ ਨੂੰ ਹੌਂਸਲਾ ਤੇ ਹਿੰਮਤ ਬਖ਼ਸ਼ਣ…ਦੇਸ਼ ਖ਼ਾਤਰ ਆਪਣੇ ਫ਼ਰਜ਼ ਤੋਂ ਕੁਰਬਾਨ ਹੋਏ ਤਿੰਨੋਂ ਸ਼ਹੀਦਾਂ ਦੀ ਬਹਾਦਰੀ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦਾ ਹਾਂ।”
ਦੱਸ ਦੇਈਏ ਕਿ ਕਸ਼ਮੀਰ ਵਿੱਚ ਦੇ ਅਨੰਤਨਾਗ ਜ਼ਿਲ੍ਹੇ ਦੇ ਗਾਡੋਲ ਵਿੱਚ 3-4 ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਬਾਅਦ ਫੌਜ ਤੇ ਪੁਲਿਸ ਨੇ ਮੰਗਲਵਾਰ ਸ਼ਾਮ ਸਾਂਝਾ ਆਪ੍ਰੇਸ਼ਨ ਕੀਤਾ ਸੀ। ਜਿਸ ਤੋਂ ਬਾਅਦ ਰਾਤ ਹੋਣ ਕਾਰਨ ਆਪ੍ਰੇਸ਼ਨ ਨੂੰ ਰੋਕ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਬੁੱਧਵਾਰ ਸਵੇਰੇ ਜਦੋਂ ਦੁਬਾਰਾ ਤਲਾਸ਼ ਸ਼ੁਰੂ ਕੀਤੀ ਗਈ ਤਾਂ ਅੱਤਵਾਦੀਆਂ ਨੇ ਸੰਘਣੇ ਜੰਗਲ ਵਿੱਚ ਘੇਰਾਬੰਦੀ ਕਰ ਕੇ ਹਮਲਾ ਕੀਤਾ। ਉਨ੍ਹਾਂ ਨੇ ਅੰਨ੍ਹੇਵਾਹ ਫਾਇ.ਰਿੰਗ ਕੀਤੀ। ਜਿਸਦੇ ਚੱਲਦਿਆਂ 19 ਰਾਸ਼ਟਰੀ ਰਾਇਫਲਜ਼ ਦੇ ਕਮਾਂਡਿੰਗ ਅਫ਼ਸਰ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਤੇ ਜੰਮੂ ਕਸ਼ਮੀਰ ਦੇ DSP ਹੁਮਾਯੂੰ ਭੱਟ ਸ਼ਹੀਦ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: