ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾ: ਗੁਰਪ੍ਰੀਤ ਕੌਰ ਨਾਲ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਰੂਪਨਗਰ ਵਿਖੇ ਮੱਥਾ ਟੇਕਿਆ। ਉਹ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਗੁਰਦੁਆਰੇ ਦੇ ਇਤਿਹਾਸ ਬਾਰੇ ਵੀ ਜਾਣਿਆ। ਕਰੀਬ ਅੱਧਾ ਘੰਟਾ ਗੁਰਦੁਆਰੇ ਵਿੱਚ ਰੁਕਣ ਤੋਂ ਬਾਅਦ CM ਮਾਨ ਉਥੋਂ ਰਵਾਨਾ ਹੋ ਗਏ।
CM ਮਾਨ ਨੇ ਕਿਹਾ- ਅੱਜ ਮੈਂ ਨਿਮਾਣੇ ਸਿੱਖ ਵਾਂਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸ੍ਰੀ ਭੱਠਾ ਸਾਹਿਬ ਰੂਪਨਗਰ ਵਿਖੇ ਨਤਮਸਤਕ ਹੋਣ ਲਈ ਆਇਆ ਹਾਂ। ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਅੱਜ ਮੈਂ ਆਪਣੇ ਪਰਿਵਾਰ ਸਮੇਤ ਗੁਰੂ ਦੇ ਦਰਬਾਰ ਵਿੱਚ ਨਤਮਸਤਕ ਹੋਇਆ ਹਾਂ। ਮੇਰੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਾਡੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਪੰਜਾਬ ਹੋਰ ਤਰੱਕੀ ਕਰੇ।
ਇਹ ਵੀ ਪੜ੍ਹੋ : ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਮ.ਰ/ਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਟਲੀ
ਸੀਐੱਮ ਮਾਨ ਨੇ ਅੱਗੇ ਕਿਹਾ-ਸਾਡੇ ਗੁਰੂਆਂ ਨੇ ਸਾਡੇ ਕੌਮ ਲਈ ਲੜਾਈ ਲੜੀ ਹੈ। ਲੜਾਈ ਵੀ ਕੋਈ ਆਮ ਲੜਾਈ ਨਹੀਂ ਹੈ, ਪਰ ਇੱਕ ਪਾਸੇ ਲੱਖਾਂ ਹਮਲਾਵਰ ਸਨ ਅਤੇ ਦੂਜੇ ਪਾਸੇ ਇਕੱਲੇ ਸਾਡੇ ਗੁਰੂ ਸਾਹਿਬਾਨ ਸਨ। ਸਾਡੇ ਗੁਰੂਆਂ ਨੇ ਅਜਿਹੀਆਂ ਲੜਾਈਆਂ ਜਿੱਤੀਆਂ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਸੀਐੱਮ ਮਾਨ ਨੇ ਅੱਗੇ ਕਿਹਾ – ਜਿੰਨਾ ਜਿਆਦਾ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹਾਂਗੇ, ਓਨਾ ਹੀ ਉਹਨਾਂ ਵਿੱਚ ਲੀਨ ਹੋਵਾਂਗੇ।
ਵੀਡੀਓ ਲਈ ਕਲਿੱਕ ਕਰੋ -: