ਭਾਰਤੀ ਫੌਜ ਜਲ, ਥਲ ਤੇ ਅਸਮਾਨ ਤਿੰਨੋਂ ਥਾਵਾਂ ‘ਤੇ ਜਾਂਬਾਜੀ ਦੇ ਨਾਲ ਤੈਨਾਤ ਹਨ। ਉੱਥੇ ਹੀ ਭਾਰਤੀ ਫੌਜ ਦੁਨੀਆ ਦੀ ਸਭ ਤੋਂ ਮਜ਼ਬੂਤ ਫੌਜਾਂ ਦੀ ਲਿਸਟ ਵਿੱਚ ਸ਼ਾਮਿਲ ਹੈ। ਭਾਰਤੀ ਫੌਜ ਨੇ ਹਰ ਮੋਰਚੇ ‘ਤੇ ਦੁਸ਼ਮਨ ਦੀ ਫੌਜ ਨੂੰ ਮਾਤ ਦਿੱਤੀ ਹੈ। ਭਾਰਤੀ ਫੌਜ ਦੀ ਬਹਾਦਰੀ ਦੇ ਕਿੱਸੇ ਅਸੀਂ ਲਗਾਤਾਰ ਸੁਣਦੇ ਆਉਂਦੇ ਹਾਂ। ਅਜਿਹੇ ਵਿੱਚ ਇਨ੍ਹਾਂ ਬਹਾਦਰ ਜਵਾਨਾਂ ਲਈ ਅੱਜ ਯਾਨੀ ਕਿ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਸਮੁੰਦਰ ਵਿੱਚ ਤੈਨਾਤ ਭਾਰਤੀ ਜਲ ਸੌਨਾ ਦੇ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰਨ ਦੇ ਲਈ ਭਾਰਤੀ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਸਾਲ 1971 ਵਿੱਚ ਭਾਰਤੀ ਜਲ ਸੈਨਾ ਦਿਵਸ ਦੀ ਸ਼ੁਰੂਆਤ ਹੋਈ ਸੀ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸੈਨਾ ਦੇ ਬਹਾਦਰ ਸੈਨਿਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਭਾਰਤੀ ਜਲ ਸੈਨਾ ਦਿਵਸ ਮੌਕੇ ਜਲ ਸੈਨਾ ਦੇ ਜਾਂਬਾਜ਼ ਸੈਨਿਕਾਂ ਨੂੰ ਬਹੁਤ ਬਹੁਤ ਵਧਾਈਆਂ..ਦੇਸ਼ ਪ੍ਰਤੀ ਤੁਹਾਡੇ ਹੌਂਸਲੇ ਜਜ਼ਬੇ ਤੇ ਸਿਦਕ ਨੂੰ ਸਲਾਮ…ਤੁਹਾਡੇ ਸਭ ਦੇ ਹੌਂਸਲੇ ਇਸੇ ਤਰ੍ਹਾ ਬੁਲੰਦ ਰਹਿਣ..ਸਭ ਦੀ ਦੁਆ ਸਲਾਮਤੀ ਲਈ ਅਰਦਾਸ…।”
ਵੀਡੀਓ ਲਈ ਕਲਿੱਕ ਕਰੋ : –