ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਕਸਬੇ ਦੇ ਕੰਟੇਨਰ ਨੇ ਅਮਲੋਹ ਚੌਕ ‘ਤੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ । ਟੱਕਰ ਤੋਂ ਬਾਅਦ ਬਾਈਕ ਹੇਠਾਂ ਡਿੱਗ ਗਈ ਅਤੇ ਅਚਾਨਕ ਤੇਲ ਦੀ ਟੈਂਕੀ ਵਿੱਚ ਧਮਾਕਾ ਹੋ ਗਿਆ । ਜਿਸ ਤੋਂ ਬਾਅਦ ਬਾਈਕ ਨੂੰ ਅੱਗ ਲੱਗ ਗਈ । ਕੰਟੇਨਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਬਾਈਕ ਸਵਾਰ ਦੀਆਂ ਲੱਤਾਂ ‘ਤੇ ਟਾਇਰ ਚੜ੍ਹਾ ਦਿੱਤੇ । ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਦਲਜੀਤ ਸਿੰਘ (46) ਵਾਸੀ ਪਿੰਡ ਲਲਹੇੜੀ ਵਜੋਂ ਹੋਈ ਹੈ । ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ । ਮ੍ਰਿਤਕ ਦਲਜੀਤ ਸਿੰਘ ਕੰਬਾਈਨ ਦਾ ਕੰਮ ਕਰਦਾ ਸੀ। ਬੁੱਧਵਾਰ ਨੂੰ ਜਦੋਂ ਉਹ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਅਮਲੋਹ ਰੋਡ ਤੋਂ ਪਿੰਡ ਲਲਹੇੜੀ ਨੂੰ ਜਾ ਰਿਹਾ ਸੀ ਤਾਂ ਅਮਲੋਹ ਚੌਂਕ ਵਿਖੇ ਜਾਮ ਲੱਗ ਗਿਆ। ਇਸ ਕਾਰਨ ਦਲਜੀਤ ਚੌਕ ਤੋਂ ਮੋਟਰਸਾਈਕਲ ਨੂੰ ਮੋੜਨ ਲੱਗਿਆ ਤਾਂ ਪਿੱਛੇ ਤੋਂ ਆ ਰਹੇ ਕੰਟੇਨਰ ਦੇ ਡਰਾਈਵਰ ਨੇ ਵੀ ਕੰਟੇਨਰ ਨੂੰ ਮੋੜ ਦਿੱਤਾ । ਜਿਸ ਕਾਰਨ ਮੋਟਰਸਾਈਕਲ ਨਾਲ ਕੰਟੇਨਰ ਦੀ ਟੱਕਰ ਹੋ ਗਈ।
ਟੱਕਰ ਤੋਂ ਬਾਅਦ ਦਲਜੀਤ ਸਿੰਘ ਬਾਈਕ ਸਣੇ ਸੜਕ ‘ਤੇ ਡਿੱਗ ਗਿਆ । ਜਦੋਂ ਕੰਟੇਨਰ ਨੇ ਮੋਟਰਸਾਈਕਲ ਨੂੰ ਕੁਚਲਿਆ ਤਾਂ ਉਸ ਦੀ ਟੈਂਕੀ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਸੇ ਦੌਰਾਨ ਕੰਟੇਨਰ ਦਾ ਦੂਜਾ ਟਾਇਰ ਦਲਜੀਤ ਸਿੰਘ ਦੇ ਉਪਰੋਂ ਨਿਕਲ ਗਿਆ। ਮੋਟਰਸਾਈਕਲ ਨੂੰ ਅੱਗ ਲੱਗਣ ਨਾਲ ਹਫੜਾ-ਦਫੜੀ ਮੱਚ ਗਈ। ਸਭ ਤੋਂ ਪਹਿਲਾਂ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ। ਉੱਥੇ ਹੀ ਦੂਜੇ ਪਾਸੇ ਜਦੋਂ ਤੱਕ ਦਲਜੀਤ ਸਿੰਘ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਸ ਘਟਨਾ ਸਬੰਧੀ ਟਰੈਫਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਜਦੋਂ ਮੋਟਰਸਾਈਕਲ ਵਿੱਚ ਧਮਾਕਾ ਹੋਇਆ ਤਾਂ ਅੱਗ ਕੰਟੇਨਰ ਦੇ ਟਾਇਰਾਂ ਤੱਕ ਵੀ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਚੌਕ ਵਿੱਚ ਉਨ੍ਹਾਂ ਦਾ ਮੁਲਾਜ਼ਮ ਤਾਇਨਾਤ ਸੀ ਤਾਂ ਉਸਨੇ ਕੰਟੇਨਰ ਨੂੰ ਇੱਕ ਪਾਸੇ ਕਰਕੇ ਅੱਗ ਨੂੰ ਫੈਲਣ ਤੋਂ ਰੋਕਿਆ । ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਉੱਥੇ ਹੀ ਥਾਣਾ ਸਿਟੀ 2 ਦੇ ਏ.ਐਸ.ਆਈ ਚਰਨਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਕੰਟੇਨਰ ਨੂੰ ਕਬਜ਼ੇ ਵਿੱਚ ਲੈ ਲਿਆ। ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ, ਜਿੱਥੇ ਅੱਜ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: