ਸੰਗਰੂਰ ਜ਼ਿਲ੍ਹੇ ਦੇ ਪਿੰਡ ਉੱਪਲੀ ਵਿਖੇ ਤੜਕਸਾਰ ਇੱਕ ਘਰ ਵਿੱਚ ਮੰਦਭਾਗੀ ਘਟਨਾ ਵਾਪਰੀ। ਘਰ ਵਿੱਚ ਅਚਾਨਕ ਇੱਕ ਸਿਲੰਡਰ ਬਲਾਸਟ ਹੋਣ ਕਰਕੇ ਵੱਡਾ ਹਾਦਸਾ ਵਾਪਰਿਆ ਹੈ। ਘਰ ਦੀ ਛੱਤ ਡਿੱਗਣ ਕਾਰਨ ਵਿਹੜੇ ‘ਚ ਸੁੱਤੇ ਪਰਿਵਾਰ ‘ਤੇ ਕੰਧ ਡਿੱਗ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦੀ ਪਤਨੀ ਅਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

Cylinder blast in house
ਮਿਲੀ ਜਾਣਕਾਰੀ ਅਨੁਸਾਰ ਪਿੰਡ ਉਪਲੀ ਵਿਖੇ ਮਹਿਲਾ ਸਵੇਰੇ 4 ਵਜੇ ਦੇ ਕਰੀਬ ਚਾਹ ਬਣਾਉਣ ਲਈ ਰਸੋਈ ਵਿੱਚ ਗਈ, ਜਿਵੇ ਹੀ ਉਸ ਨੇ ਗੈਸ ਦਾ ਬਟਨ ਆਨ ਕੀਤਾ ਅਚਾਨਕ ਹੀ ਸਿਲੰਡਰ ਵਿੱਚ ਬਲਾਸਟ ਹੋ ਗਿਆ। ਜਿਸ ਦੇ ਨਾਲ ਉਹਨਾਂ ਦੀ ਰਸੋਈ ਦੀ ਛੱਤ ਉੱਡ ਗਈ ਅਤੇ ਕੰਧਾਂ ਵਿਹੜੇ ਵਿੱਚ ਸੁੱਤੇ ਉਸਦੇ ਪਤੀ ਉੱਤੇ ਜਾ ਡਿੱਗੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 55 ਸਾਲਾ ਕਰਮਜੀਤ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਕ੍ਰਿਕਟ ਖੇਡਦੇ ਸਮੇਂ ਨੌਜਵਾਨ ਦੀ ਹੋਈ ਮੌਤ, ਛੱਕਾ ਲਗਾਉਣ ਮਗਰੋਂ ਪਿੱਚ ‘ਤੇ ਹੀ ਡਿੱਗਿਆ…ਫਿਰ ਨਹੀਂ ਉੱਠਿਆ ਨੌਜਵਾਨ
ਘਟਨਾ ਵਿੱਚ ਮਹਿਲਾ ਤੇ ਉਸ ਦਾ ਪੁੱਤਰ ਗੰਭੀਰ ਜ਼ਖਮੀ ਹੋਏ ਹਨ। ਬਲਾਸਟ ਦੀ ਆਵਾਜ਼ ਸੁਣਦਿਆਂ ਹੀ ਗੁਆਂਢ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ। ਉਹਨਾਂ ਕਿਹਾ ਕਿ ਗਰੀਬ ਪਰਿਵਾਰ ਹੈ ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਘਰ ਵਿੱਚ ਇਹੀ ਕਮਾਉਣ ਵਾਲਾ ਸਾਧਨ ਸੀ।
ਵੀਡੀਓ ਲਈ ਕਲਿੱਕ ਕਰੋ -:
























