ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ ਮੰਗਲਵਾਰ ਨੂੰ 57ਵਾਂ ਦਿਨ ਹੈ। ਜਗਜੀਤ ਡੱਲੇਵਾਲ ਨੇ 14 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਬਿਆਨ ਦਿੱਤਾ ਹੈ, ਜਿਸ ‘ਚ ਉਨ੍ਹਾਂ ਕਿਹਾ ਕਿ ਜੇਕਰ ਮੇਰੀ ਸਿਹਤ ਠੀਕ ਹੋਈ ਤਾਂ ਮੈਂ ਮੀਟਿੰਗ ‘ਚ ਜਾਵਾਂਗਾ। ਉਨ੍ਹਾਂ ਕਿਹਾ ਕਿ SKM ਗੈਰ-ਸਿਆਸੀ ਦੇ ਸਾਥੀ ਇਸ ਮੀਟਿੰਗ ‘ਚ ਸ਼ਾਮਿਲ ਹੋਣਗੇ। ਆਪਣੇ ਮਰਨ ਵਰਨ ਨੂੰ ਲੈ ਕੇ ਡੱਲੇਵਾਲ ਨੇ ਕਿਹਾ- ਮੈਡੀਕਲ ਟ੍ਰੀਟਮੈਂਟ ਦੇ ਨਾਲ-ਨਾਲ ਮ.ਰ/ਨ ਵਰਤ ਜਾਰੀ ਰਹੇਗਾ।
ਸੋਮਵਾਰ ਨੂੰ ਮੈਡੀਕਲ ਸਹੂਲਤ ਲੈਣ ਮਗਰੋਂ ਕਿਸਾਨ ਆਗੂ ਡੱਲੇਵਾਲ ਦਾ ਪਹਿਲਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ- “ਇੰਝ ਨਾ ਸੋਚ ਲਿਓ ਕਿ ਮੀਟਿੰਗ ਆ ਗਈ ਤੇ ਸ਼ਾਇਦ ਮਸਲਾ ਹੱਲ ਹੋ ਗਿਆ ਹੈ। ਆਪਾਂ ਨੂੰ ਲੋੜ ਉਸ ਤੋਂ ਤਕੜੇ ਹੋਣ ਦੀ ਪੈਣੀ ਆ ਤਾਂ ਜੋ ਆਪਾਂ ਮੋਰਚਾ ਜਿੱਤ ਸਕੀਏ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸਾਰੀਆਂ ਸੰਗਤਾਂ ਦੇ ਦਬਾਅ ਕਰ ਕੇ ਟ੍ਰੀਟਮੈਂਟ ਸ਼ੁਰੂ ਕੀਤਾ ਹੈ ਨਹੀਂ ਤਾਂ ਮੈਨੂੰ ਟ੍ਰੀਟਮੈਂਟ ਦੀ ਕੋਈ ਲੋੜ ਨਹੀਂ ਸੀ”।
ਸੋਮਵਾਰ ਸ਼ਾਮ ਖਨੌਰੀ ਸਰਹੱਦ ‘ਤੇ ਡੱਲੇਵਾਲ ਦੀ ਦੇਖਭਾਲ ਕਰ ਰਹੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਸ਼ਨੀਵਾਰ ਰਾਤ ਤੋਂ ਡਾਕਟਰੀ ਸਹਾਇਤਾ ਲੈਣ ਤੋਂ ਬਾਅਦ ਉਸ ਦੀ ਸਿਹਤ ‘ਚ ਕੁਝ ਸੁਧਾਰ ਹੈ। ਉਸ ਦੇ ਖੂਨ ਦੇ ਸੈਂਪਲ ਦੀ ਰਿਪੋਰਟ ਜਲਦੀ ਹੀ ਆ ਜਾਵੇਗੀ। ਸੁਪਰ ਸਪੈਸ਼ਲਿਸਟ ਡਾਕਟਰ ਸਮੇਂ-ਸਮੇਂ ‘ਤੇ ਉਸ ਦੀ ਜਾਂਚ ਕਰ ਰਹੇ ਹਨ। ਮੋਰਚੇ ‘ਤੇ 8 ਸੀਨੀਅਰ ਡਾਕਟਰ ਮੌਜੂਦ ਹਨ। ਕੇਂਦਰ ਨਾਲ 14 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਡਾਕਟਰ ਉਸ ਦੀ ਸਿਹਤ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ED ਵੱਲੋਂ ਪੰਜਾਬ, ਹਰਿਆਣਾ ਤੇ ਮੁੰਬਈ ਸਣੇ 11 ਥਾਵਾਂ ‘ਤੇ ਛਾਪੇਮਾਰੀ, ਲਗਜ਼ਰੀ ਕਾਰਾਂ ਤੇ ਲੱਖਾਂ ਰੁ: ਦੀ ਨਕਦੀ ਬਰਾਮਦ
ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਡਾ: ਸਵੈਮਾਨ ਸਿੰਘ ਦੀ ਰਿਪੋਰਟ ਅਨੁਸਾਰ ਡੱਲੇਵਾਲ ਨੂੰ ਖਾਣਾ ਗ੍ਰਹਿਣ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਉਹ 14 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਹਾਜ਼ਰ ਹੋ ਸਕਣ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2024/12/maxresdefault.jpg)