ਪੰਜਾਬ ਦੇ ਫਾਜ਼ਿਲਕਾ ਵਿੱਚ ਐਤਵਾਰ ਰਾਤ ਇੱਕ ਵਾਰ ਫਿਰ ਡਰੋਨ ਮੂਵਮੈਂਟ ਦੇਖਣ ਨੂੰ ਮਿਲੀ ਹੈ। ਡਰੋਨ ਦੀ ਇਹ ਮੂਵਮੈਂਟ ਇੱਕ ਨਹੀਂ, ਥੋੜ੍ਹੇ-ਥੋੜ੍ਹੇ ਸਮੇਂ ਦੇ ਅੰਤਰਾਲ ਦੇ ਬਾਅਦ 5 ਵਾਰ ਹੋਈ। ਜਿਸਦੇ ਬਾਅਦ ਬਾਰਡਰ ਸਿਕਓਰਿਟੀ ਫੋਰਸ (BSF) ਤੇ ਪੰਜਾਬ ਪੁਲਿਸ ਅਲਰਟ ਹੋ ਗਈ ਹੈ। ਜਿਸ ਤੋਂ ਬਾਅਦ ਦੇਰ ਰਾਤ ਹੀ ਸਰਚ ਅਭਿਆਨ ਸ਼ੁਰੂ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸੈਕਟਰ ਦੇ ਫਾਜ਼ਿਲਕਾ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਨਾਲ ਲੱਗਦੇ ਪਿੰਡ ਮਹੱਤਮ ਨਗਰ ਵਿੱਚ ਡਰੋਨ ਦੀ ਇਹ ਮੂਵਮੈਂਟ ਦੇਖਣ ਨੂੰ ਮਿਲੀ। ਪਿੰਡ ਵਾਲਿਆਂ ਨੇ ਇਸਦੀ ਸੂਚਨਾ ਅਧਿਕਾਰੀਆਂ ਤੇ ਪੁਲਿਸ ਨੂੰ ਦਿੱਤੀ, ਪਰ ਇਹ ਡਰੋਨ ਇੱਕ ਵਾਰ ਵਿੱਚ ਨਹੀਂ ਰੁਕਿਆ, ਬਲਕਿ ਪੰਜ ਵਾਰ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ ਵਿੱਚ ਆਇਆ। BSF ਦੇ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਵੀ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਚੀਨ ‘ਚ ਹੰਗਾਮਾ, ਕੋਰੋਨਾ ਟੈਸਟ ਕਿੱਟਾਂ ਬਣਾਉਣ ਵਾਲੀ ਫੈਕਟਰੀ ਨੇ ਬਿਨਾਂ ਸੈਲਰੀ ਲੋਕਾਂ ਨੂੰ ਕੱਢਿਆ
ਦੱਸ ਦੇਈਏ ਕਿ ਡਰੋਨ ਦੀ ਮੂਵਮੈਂਟ ਤੋਂ ਬਾਅਦ BSF ਦੇ ਅਧਿਕਾਰੀ ਅਤੇ ਫਾਜ਼ਿਲਕਾ ਪੁਲਿਸ ਨੇ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਇਸਦੇ ਬਾਅਦ ਰਾਤ ਦੇ ਸਮੇਂ ਹੀ ਸਰਚ ਅਭਿਆਨ ਵੀ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਰਾਤ ਦੇ ਸਮੇਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਿਸ ਤੋਂ ਬਾਅਦ ਇਹ ਸਰਚ ਅਭਿਆਨ ਸਵੇਰੇ ਵੀ ਚਲਾਇਆ ਗਿਆ। ਡਰੋਨ ਦੀ ਇਸ ਮੂਵਮੈਂਟ ਦੇ ਬਾਅਦ ਹੈਰੋਇਨ ਦੀ ਇੱਕ ਹੋਰ ਖੇਪ ਮਿਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: