ਪੰਜਾਬ ਦੇ ਜਲੰਧਰ ‘ਚ ਅੱਜ ਤੜਕੇ ਸਵੇਰੇ ਪੁਲਿਸ ਅਤੇ ਇੱਕ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ। ਦਰਅਸਲ ਪੁਲਿਸ ਮੁਲਜ਼ਮ ਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਆਈ ਸੀ, ਇਸ ਦੌਰਾਨ ਮੁਲਜ਼ਮ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ, ਜਿਸ ‘ਚ ਬਦਮਾਸ਼ ਨੂੰ ਗੋਲੀ ਲੱਗ ਗਈ। ਇਹ ਮੁਕਾਬਲਾ ਰਾਜੇਪੁਰ ਬੱਲਾਂ ਨੇੜੇ ਹੋਇਆ।

Encounter of grenade attacker
ਜ਼ਿਕਰਯੋਗ ਹੈ ਕਿ ਬਦਮਾਸ਼ ਨੇ ਇੱਕ ਯੂਟਿਊਬਰ ਦੇ ਘਰ ‘ਤੇ ਗ੍ਰੇਨੇਡ ਹਮਲਾ ਕੀਤਾ ਸੀ। ਇਸ ਤੋਂ ਬਾਅਦ ਜਲੰਧਰ ਪੁਲਿਸ ਨੇ ਉਸ ਨੂੰ ਯਮੁਨਾਨਗਰ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਉਸ ਨੂੰ ਹਥਿਆਰ ਬਰਾਮਦਗੀ ਲਿਆਂਦਾ ਗਿਆ ਸੀ। ਇਸ ਦੌਰਾਨ ਬਦਮਾਸ਼ ਤੇ ਪੁਲਿਸ ਵਿਚਾਲੇ ਗੋਲੀਵਾਰੀ ਹੋਈ। ਇਸ ਦੌਰਾਨ ਲੱਤ ਵਿੱਚ ਗੋਲੀ ਲੱਗਣ ਕਾਰਨ ਬਦਮਾਸ਼ ਜ਼ਖਮੀ ਹੋ ਗਿਆ। ਜਲੰਧਰ ਦਿਹਾਤੀ ਪੁਲਿਸ ਦੇ SSP ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਪੁਲਿਸ ਬਦਮਾਸ਼ ਕੋਲੋਂ ਹਥਿਆਰ ਅਤੇ ਗ੍ਰਨੇਡ ਬਰਾਮਦ ਕਰਨ ‘ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬੀ ਦੇ ਕੈਦੇ ‘ਚ ਗਲਤੀਆਂ! ਸਪੀਕਰ ਸੰਧਵਾਂ ਨੇ ਚੁੱਕਿਆ ਮੁੱਦਾ, ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖੀ ਚਿੱਠੀ
ਜਲੰਧਰ ਦਿਹਾਤੀ ਪੁਲਿਸ ਦੇ SSP ਗੁਰਮੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਸਾਡੀਆਂ ਟੀਮਾਂ ਨੇ ਹਾਰਦਿਕ ਨੂੰ ਯਮੁਨਾਨਗਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਯਮੁਨਾਨਗਰ ‘ਚ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸ ਨੇ ਹੀ ਗ੍ਰਨੇਡ ਸੁੱਟਿਆ ਸੀ। ਅੱਜ ਸਵੇਰੇ ਜਦੋਂ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਉਸ ਨੇ ਹਥਿਆਰ ਆਪਣੇ ਹੱਥ ਵਿਚ ਲੈਂਦੇ ਹੀ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਦੋਸ਼ੀ ਜ਼ਖਮੀ ਹੋ ਗਿਆ। ਦੋਸ਼ੀ ਦੀ ਸੱਜੀ ਲੱਤ ‘ਤੇ ਗੋਲੀ ਲੱਗੀ ਹੈ। ਦੋ ਗੋਲੀਆਂ ਚਲਾਈਆਂ ਗਈਆਂ, ਇੱਕ ਬਦਮਾਸ਼ ਵੱਲੋਂ ਅਤੇ ਦੂਜੀ ਪੁਲਿਸ ਵੱਲੋਂ।
ਵੀਡੀਓ ਲਈ ਕਲਿੱਕ ਕਰੋ -:
