ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਬੀਤੇ ਕੱਲ੍ਹ ਸ਼ਾਮ ਦਰਿਆ ਬਿਆਸ ਦੇ ਮੰਡ ਇਲਾਕੇ ਵਿੱਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਅਤੇ ਲਾਹਣ ਦਾ ਜਖੀਰੇ ਨੂੰ ਨਸ਼ਟ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ 39,460 ਲੀਟਰ ਲਾਹਣ, 2 ਲੱਖ 25 ਹਜ਼ਾਰ ਐੱਮ.ਐਲ. ਨਜਾਇਜ਼ ਸ਼ਰਾਬ ਅਤੇ 13 ਤਿਰਪਾਲਾਂ, 3 ਡਰੱਮ ਬਰਾਮਦ ਕੀਤੇ ਗਏ ਹਨ। ਇਸ ਛਾਪੇਮਾਰੀ ਦੌਰਾਨ ਕੋਈ ਵੀ ਮੁਲਜਮ ਟੀਮ ਦੇ ਹੱਥ ਨਹੀਂ ਚੜਿਆ।
ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਤਰਨ ਤਾਰਨ ਦੇ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸ਼ੁਰੂ ਕੀਤੀ ਗਈ। ਵਿਸ਼ੇਸ਼ ਮੁਹਿੰਮ ਤਹਿਤ ਏਈਟੀਸੀ ਅੰਮ੍ਰਿਤਸਰ ਰੇਂਜ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਤਰਨ ਤਾਰਨ ਦੇ SSP ਅਭਿਮਨਿਊ ਰਾਣਾ ਵੱਲੋਂ ਜਾਰੀ ਆਦੇਸ਼ਾਂ ਤਹਿਤ ਥਾਣਾ ਸਰਹਾਲੀ, ਥਾਣਾ ਚੋਹਲਾ ਸਾਹਿਬ, ਥਾਣਾ ਹਰੀਕੇ ਅਤੇ ਸੀਆਈਏ ਸਟਾਫ ਤਰਨ ਤਾਰਨ ਦੀ ਪੁਲਿਸ ਤੋਂ ਇਲਾਵਾ ਐਕਸਾਈਜ਼ ਵਿਭਾਗ ਦੇ ਈਟੀਓ ਇੰਦਰਜੀਤ ਸਿੰਘ ਸਹਿਜਰਾ, ਐਕਸਾਈਜ਼ ਇੰਸਪੈਕਟਰ ਪੱਟੀ ਰਾਜਵਿੰਦਰ ਕੌਰ ਸਮੇਤ ਕਰਮਚਾਰੀ ਸ਼ਾਮਿਲ ਸਨ।
ਇਹ ਵੀ ਪੜ੍ਹੋ : ਤਰਨ ਤਾਰਨ ‘ਚ SDM ਦੀ ਗੱਡੀ ਤੇ ਮੋਟਰਸਾਈਕਲ ਵਿਚਾਲੇ ਹੋਈ ਟੱ.ਕਰ, ਸੜਕ ਹਾ.ਦਸੇ ‘ਚ ਮਾਂ-ਪੁੱਤ ਦੀ ਹੋਈ ਮੌ.ਤ
ਉਨ੍ਹਾਂ ਨੇ ਦੱਸਿਆ ਕਿ ਇਸ ਸਾਂਝੀ ਟੀਮ ਵੱਲੋਂ ਬਿਆਸ ਦਰਿਆ ਦੇ ਮੰਡ ਇਲਾਕੇ ਵਿੱਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 2 ਡਰੱਮ 200 ਕਿਲੋ, ਇਕ ਡਰੱਮ 60 ਕਿਲੋ, 13 ਤਿਰਪਾਲਾਂ 3000 ਪ੍ਰਤੀ ਲੀਟਰ ਤਿਰਪਾਲ ਲਾਹਣ (ਕੁੱਲ 39,460 ਲੀਟਰ) ਤੋ ਇਲਾਵਾ 2 ਲੱਖ 25 ਹਜਾਰ ਐੱਮ.ਐਲ. ਨਜਾਇਜ਼ ਸ਼ਰਾਬ, 3 ਡਰੱਮ ਅਤੇ 13 ਤਰਪਾਲਾਂ ਨੂੰ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਾਂਝੀ ਟੀਮ ਵੱਲੋਂ ਇਸ ਬਰਾਮਦ ਕੀਤੇ ਗਏ ਲਾਹਣ ਅਤੇ ਨਜਾਇਜ਼ ਸ਼ਰਾਬ ਦੇ ਜਖੀਰੇ ਨੂੰ ਸੁੱਕੀ ਜਗ੍ਹਾ ਉੱਪਰ ਨਸ਼ਟ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਸਬੰਧਿਤ ਥਾਣਿਆਂ ਦੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕਰਦੇ ਹੋਏ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
