ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ । ਇਸ ਗੱਲ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੀ ਨਵਦੀਪ ਕੌਰ ਨੇ ਸੱਚ ਕਰ ਦਿਖਾਇਆ ਹੈ। ਨਵਦੀਪ ਇੱਕ ਦਿਹਾੜੀ ਮਜ਼ਦੂਰੀ ਕਰਨ ਵਾਲੇ ਪਰਿਵਾਰ ਨਾਲ ਸਬੰਧਿਤ ਹੈ। ਦਰਅਸਲ, ਨਵਦੀਪ ਕੌਰ ਨੇ ਪੰਜਾਬ ਦੀ ਪਹਿਲੀ ਲੜਕੀ ਵਜੋਂ ਲੇ-ਲੱਦਾਖ਼ ਵਿੱਚ ਆਰਮੀ ਦੇ (ordnance corps) ਡਿਪਾਰਟਮੈਂਟ ਵਿੱਚ ਭਰਤੀ ਹੋ ਕੇ ਆਪਣੇ ਇਲਾਕੇ, ਪਿੰਡ ਦਾ ਮਾਪਿਆਂ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ । ਨਵਦੀਪ ਦੇ ਘਰ ਪਹੁੰਚਣ ‘ਤੇ ਪਿੰਡ ਵਾਲਿਆਂ ਅਤੇ ਪਰਿਵਾਰ ਨੇ ਇਸਦਾ ਨਿੱਘਾ ਸਵਾਗਤ ਕੀਤਾ ।

Faridkot girl joined army
ਇਸ ਮੌਕੇ ਨਵਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਪੰਜਾਬ ਦੀ ਪਹਿਲੀ ਕੁੜੀ ਵਜੋਂ ਲੇ-ਲੱਦਾਖ ਵਿੱਚ ਬਤੌਰ ਫ਼ੌਜ ਵਿੱਚ ਭਰਤੀ ਹੋਣ ਦਾ ਜੋ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਉਸ ਪਿੱਛੇ ਉਸਦੇ ਮਾਤਾ-ਪਿਤਾ ਦਾ ਹੱਥ ਹੈ, ਜਿਨ੍ਹਾਂ ਨੇ ਉਸਨੂੰ ਦਿਹਾੜੀ ਮਜ਼ਦੂਰੀ ਕਰਕੇ ਪੜ੍ਹਾਇਆ । ਉਸ ਨੇ ਦੱਸਿਆ ਕਿ ਉਹ ਖੁਦ ਝੋਨਾ ਲਗਾਉਂਦੀ ਰਹੀ ਹੈ ਤੇ ਨਰਮਾ ਚੁੱਗਦੀ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪੁਲਿਸ ਵਿੱਚ ਨੌਕਰੀ ਕਰਨ ਦਾ ਸੁਪਨਾ ਸੀ ਪਰ ਪਰਮਾਤਮਾ ਨੇ ਉਸਨੂੰ ਫੌਜ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ।
ਇਸ ਮੌਕੇ ਨਵਦੀਪ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਸਾਡੀ ਧੀ ਨਹੀਂ ਸਾਡਾ ਪੁੱਤ ਹੈ। ਅਸੀਂ ਪਹਿਲਾਂ ਤੋਂ ਤਿੰਨੋਂ ਲੜਕੀਆਂ ਨੂੰ ਦਿਹਾੜੀ ਮਜ਼ਦੂਰੀ ਕਰਕੇ ਪੜ੍ਹਾਇਆ ਹੈ। ਉਨ੍ਹਾਂ ਨੇ ਵੀ ਪੜ੍ਹ ਕੇ ਸਾਡਾ ਨਾਮ ਰੁਸ਼ਨਾਉਣ ਦਾ ਸੁਪਨਾ ਦੇਖਿਆ ਸੀ, ਉਹ ਅੱਜ ਪੂਰਾ ਹੋ ਗਿਆ ਹੈ ਤੇ ਉਹ ਬਹੁਤ ਖੁਸ਼ ਹਨ। ਸਾਡੀ ਲੜਕੀ ਖੁਦ ਦਿਹਾੜੀ ਮਜ਼ਦੂਰੀ ਕਰਦੀ ਰਹੀ ਹੈ ਬਹੁਤ ਮਿਹਨਤ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ : –