ਫਰੀਦਕੋਟ ਦੀ ਰਾਜਸਥਾਨ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ । ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੇ ਗਲੇ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਮਿਲੇ ਹਨ। ਪੁਲਿਸ ਤੇ ਪਰਿਵਾਰ ਨੂੰ ਕ.ਤਲ ਤੋਂ ਬਾਅਦ ਲਾਸ਼ ਨਹਿਰ ਵਿੱਚ ਸੁੱਟਣ ਦਾ ਸ਼ੱਕ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕੋਟਕਪੁਰਾ ਦੇ ਪਿੰਡ ਕੋਠੇ ਵੜਿੰਗ ਵਾਸੀ ਸੁਖਵੀਰ ਸਿੰਘ (30) ਵਜੋਂ ਹੋਈ ਹੈ, ਜਿਸ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।
ਪੁਲਿਸ ਨੇ ਸੁਖਵੀਰ ਸਿੰਘ ਦੀ ਲਾਸ਼ ਪਿੰਡ ਮਚਾਕੀ ਮੱਲ ਕੋਲੋਂ ਨਹਿਰ ਵਿੱਚੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਭੇਜ ਦਿੱਤੀ । ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਮੋਬਾਈਲ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਬੋਲੇ ਕੈਪਟਨ, ‘ਸਮਝ ਨਹੀਂ ਆ ਰਿਹਾ ਇਹ ਕਿਸ ਨੂੰ ਜੋੜ ਰਹੇ ਨੇ’
ਦੱਸਿਆ ਜਾ ਰਿਹਾ ਹੈ ਸੁਖਵੀਰ ਸਿੰਘ (30) ਵਾਸੀ ਕੋਠੇ ਵੜਿੰਗ ਨੂੰ ਸ਼ਨੀਵਾਰ ਸ਼ਾਮ 4 ਵਜੇ ਦੇ ਕਰੀਬ ਕੁਝ ਵਿਅਕਤੀਆਂ ਨੇ ਫੋਨ ਕਰ ਕੇ ਫ਼ਰੀਦਕੋਟ ਬੁਲਾਇਆ ਸੀ, ਜਿਸ ਤੋਂ ਬਾਅਦ ਤਲਵੰਡੀ-ਫਰੀਦਕੋਟ ਸੜਕ ’ਤੇ ਪੈਂਦੀਆਂ ਨਹਿਰਾਂ ‘ਤੇ ਉਸਦਾ ਬੇਰਹਿਮੀ ਨਾਲ ਕ.ਤਲ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: