ਫਿਰੋਜ਼ਪੁਰ ਵਿੱਚ ਇੱਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖੇਤਾਂ ਵਿੱਚ ਪਾਣੀ ਲਾਉਣ ਗਏ ਇੱਕ ਕਿਸਾਨ ਨੂੰ ਮੋਟਰ ਚਲਾਉਣ ਸਮੇਂ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਹਦੀ ਪਿੰਡ ਕੁੰਡੇ ਦੇ ਰਹਿਣ ਵਾਲੇ ਨਛੱਤਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਨਛੱਤਰ ਸਵੇਰੇ ਆਪਣੇ ਘਰ ਤੋਂ ਖੇਤਾਂ ਵਿੱਚ ਪਾਣੀ ਲਾਉਣ ਗਿਆ ਸੀ। ਇਸ ਦੌਰਾਨ ਜਦੋਂ ਉਸ ਨੇ ਮੋਟਰ ਚਲਾਇਆ ਤਾਂ ਅਚਾਨਕ ਉਸ ਵਿੱਚ ਕਰੰਟ ਆ ਗਿਆ। ਕਰੰਟ ਇਨ੍ਹਾਂ ਤੇਜ਼ ਸੀ ਕਿ ਝਟਕਾ ਲੱਗਣ ਕਾਰਨ ਨਛੱਤਰ ਸਿੰਘ ਕਈ ਫੁੱਟ ਦੂਰ ਪਾਣੀ ਵਿੱਚ ਜਾ ਡਿੱਗਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕਈ ਘੰਟੇ ਹੋਣ ਮਗਰੋਂ ਜਦੋਂ ਉਹ ਘਰ ਵਾਪਸ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲੇ ਮੋਟਰ ਤੇ ਗਏ ਤਾਂ ਉਥੇ ਨਛੱਤਰ ਸਿੰਘ ਪਾਨੀ ਚ ਡਿੱਗਿਆ ਪਿਆ ਸੀ।
ਇਹ ਵੀ ਪੜ੍ਹੋ : ਕਮਰ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਜਾਣ ਲਾਓ ਇਹ ਫਾਰਮੂਲਾ, ਨਾ ਰਹੇਗੀ ਅਕੜਨ ਤੇ ਨਾ ਹੀ ਜਕੜਨ
ਪਰਿਵਾਰਕ ਮੈਂਬਰ ਵੱਲੋਂ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ। ਨਛੱਤਰ ਸਿੰਘ ਕੋਲ ਕਰੀਬ ਤਿੰਨ ਏਕੜ ਜਮੀਨ ਸੀ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਹ ਘਰ ਵਿੱਚ ਕਮਾਉਣ ਵਾਲਾ ਇਕੱਲਾ ਹੀ ਸੀ ਪਿੰਡ ਵਾਲਿਆਂ ਵੱਲੋਂ ਸਰਕਾਰ ਅੱਗੇ ਗੁਹਾਰ ਲਗਾਈ ਗਈ ਹੈ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਕਿ ਉਸਦਾ ਪਰਿਵਾਰ ਜੀਵਨ ਯਾਪਣ ਕਰ ਸਕੇ।
ਵੀਡੀਓ ਲਈ ਕਲਿੱਕ ਕਰੋ -: