ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ, ਪਰ ਹੁਣ ਇਸ ਰਿਸ਼ਤੇ ਵਿੱਚ ਵੀ ਤਰੇੜਾ ਪੈਂਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਲੁਬਾਣਾ ਦੇ ਮਾਡਲ ਟਾਊਨ ਵਿਖੇ ਜਿੱਥੇ ਬਲਵਿੰਦਰ ਸਿੰਘ ਉਰਫ ਕਾਲਾ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬਲਵਿੰਦਰ ਸਿੰਘ ਨੇ ਜਹਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵਿੱਚ ਆਪਣੇ ਸਹੁਰੇ ਪਰਿਵਾਰ ਅਤੇ ਘਰ ਵਾਲੀ ਦੇ ਮਾਮੇ ਦੇ ਲੜਕੇ ਨੂੰ ਜਿੰਮੇਵਾਰ ਠਹਿਰਾਇਆ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦਾ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ। ਪੁਲਿਸ ਨੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਨਾਭਾ ਬਲਾਕ ਦੇ ਪਿੰਡ ਲੁਬਾਣਾ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਕਾਲਾ ਨੇ ਆਪਣੇ ਸਹੁਰੇ ਪਰਿਵਾਰ ਅਤੇ ਪਤਨੀ ਦੇ ਨਾਲ ਘਰੇਲੂ ਤੌਰ ਤੇ ਲੜਾਈ ਝਗੜਾ ਰਹਿੰਦਾ ਸੀ। ਮ੍ਰਿਤਕ ਬਲਵਿੰਦਰ ਸਿੰਘ ਦੇ ਬੱਚੇ ਵੀ ਪੇਕੇ ਘਰ ਹੀ ਪੜ੍ਹਦੇ ਸੀ, ਬੀਤੇ ਦਿਨੀਂ ਬਲਵਿੰਦਰ ਸਿੰਘ ਆਪਣੀ ਸੱਸ ਦੇ ਸਸਕਾਰ ਤੇ ਪਹੁੰਚਿਆ ਤਾਂ ਘਰਵਾਲੀ ਦੇ ਮਾਮੇ ਦੇ ਮੁੰਡੇ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ। ਬੇਇੱਜ਼ਤੀ ਨਾ ਸਹਿਣ ਦੇ ਕਾਰਨ ਬਲਵਿੰਦਰ ਸਿੰਘ ਨੇ ਜਹਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਕਰ ਲਈ। ਪੁਲਿਸ ਵੱਲੋਂ ਦੋਸ਼ੀ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ। ਬਲਵਿੰਦਰ ਸਿੰਘ ਕਾਲਾ ਵੱਲੋਂ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿੱਚ ਉਹਨਾਂ ਵੱਲੋਂ ਲੜਕੀ ਦੇ ਮਾਮਾ ਦੇ ਲੜਕੇ ਤੇ ਬੇਇਜਤੀ ਕਰਨ ਦੇ ਆਰੋਪ ਲਗਾਏ ਗਏ ਹਨ।
ਇਸ ਮੌਕੇ ਤੇ ਮ੍ਰਿਤਕ ਬਲਵਿੰਦਰ ਸਿੰਘ ਦੇ ਭਾਣਜਿਆ ਨੇ ਕਿਹਾ ਕਿ ਬਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਵਿੱਚ ਝਗੜਾ ਰਹਿੰਦਾ ਸੀ ਅਤੇ ਬੀਤੀ ਦਿਨੀ ਜਦੋਂ ਸੱਸ ਦੇ ਸਸਕਾਰ ਤੇ ਬਲਵਿੰਦਰ ਸਿੰਘ ਪਹੁੰਚਿਆ ਤਾਂ ਉਸ ਨੂੰ ਬੇਇੱਜ਼ਤ ਕੀਤਾ ਗਿਆ। ਜਿਸ ਤੋਂ ਬਾਅਦ ਉਸ ਨੇ ਖੌਫ਼ਨਾਕ ਕਦਮ ਚੁੱਕਿਆ। ਉਸ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਲਿਖ ਕੇ ਆਪਣੀ ਪਤਨੀ ਦੇ ਮਾਮੇ ਦੇ ਲੜਕੇ ਨੂੰ ਜਿੰਮੇਵਾਰ ਠਹਿਰਾਇਆ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਵਿਚਾਲੇ ਪੰਜਾਬ ‘ਚ BJP ਦੀ ਅਹਿਮ ਮੀਟਿੰਗ, ਵਿਜੇ ਰੁਪਾਣੀ ਸਣੇ ਕਈ ਵੱਡੇ ਆਗੂ ਹੋਣਗੇ ਸ਼ਾਮਲ
ਉਹਨਾਂ ਕਿਹਾ ਕਿ ਜੋ ਬਲਵਿੰਦਰ ਸਿੰਘ ਦਾ 8 ਸਾਲਾਂ ਦਾ ਲੜਕਾ ਅਤੇ 4 ਸਾਲਾਂ ਦੀ ਲੜਕੀ ਵੀ ਉਹ ਆਪਣੇ ਪੇਕੇ ਪਰਿਵਾਰ ਵਿੱਚ ਹੀ ਪੜ੍ਹਾ ਰਹੇ ਸੀ ਪਰ ਉਹ ਕਦੇ ਵੀ ਇੱਥੇ ਲੈ ਕੇ ਨਹੀਂ ਆਈ ਅਤੇ ਸਸਕਾਰ ‘ਤੇ ਵੀ ਬੱਚੇ ਹੀ ਪਹੁੰਚੇ ਹਨ ਅਤੇ ਉਸ ਦੀ ਪਤਨੀ ਵੀ ਨਹੀਂ ਪਹੁੰਚੀ। ਜਦੋਂ ਕਿ ਬਲਵਿੰਦਰ ਸਿੰਘ ਕਈ ਦਿਨ ਰਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਰਿਹਾ। ਉੱਥੇ ਵੀ ਸਾਰ ਲੈਣ ਨਹੀਂ ਪਹੁੰਚੀ, ਅਸੀਂ ਤਾਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ‘ਤੇ ਰੋਹਟੀ ਪੁਲ ਦੇ ਚੌਂਕੀ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜਹਰੀਲੀ ਚੀਜ਼ ਨਿਗਲ ਲਈ ਸੀ ਅਤੇ ਉਸ ਦੀ ਰਜਿੰਦਰ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ। ਉਸ ਨੇ ਸੁਸਾਈਡ ਨੋਟ ਵਿੱਚ ਘਰਵਾਲੀ ਦੇ ਮਾਮੇ ਦੇ ਲੜਕੇ ਬੀਰੀ ਨੂੰ ਜਿੰਮੇਵਾਰ ਠਹਿਰਾਇਆ। ਅਸੀਂ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਸ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: