ਜਲਾਲਾਬਾਦ ਦੇ ਪਿੰਡ ਪਾਕਾਂ ਤੋਂ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੇਤ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਤੇ ਹਮਲਾਵਰ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Fazilka double murder case
ਮ੍ਰਿਤਕਾਂ ਦੀ ਪਹਿਚਾਣ ਅਵਤਾਰ ਸਿੰਘ ਤੇ ਉਸ ਦੇ ਪੁੱਤਰ ਹਰਮੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਕਾਰਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੰਘ ਨੇ ਪਿੰਡ ਵਿੱਚ ਹੀ ਜ਼ਮੀਨ ਠੇਕੇ ‘ਤੇ ਲਈ ਸੀ। ਜਿਹੜੀ ਜ਼ਮੀਨ ਠੇਕੇ ‘ਤੇ ਲਈ ਸੀ, ਉਸ ਜ਼ਮੀਨ ‘ਤੇ ਪਹਿਲਾਂ ਠੇਕੇ ‘ਤੇ ਲੈ ਕੇ ਖੇਤੀ ਕਰਨ ਵਾਲੇ ਮੁਲਜ਼ਮ ਉਨ੍ਹਾਂ ਤੋਂ ਰੰਜਿਸ਼ ਰੱਖਦੇ ਸਨ। ਉਸਨੇ ਦੱਸਿਆ ਕਿ ਉਸ ਦਾ ਭਰਾ ਅਵਤਾਰ ਸਿੰਘ ਅਤੇ ਭਤੀਜਾ ਹਰਮੀਤ ਸਿੰਘ ਖੇਤਾਂ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਸਨ। ਇੰਨੇ ਨੂੰ ਉਕਤ ਮੁਲਜ਼ਮ ਮੌਕੇ ‘ਤੇ ਆਏ ਅਤੇ ਪਹਿਲਾਂ ਉਸ ਦੇ ਭਤੀਜੇ ਹਰਮੀਤ ਸਿੰਘ ਨੂੰ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ ਅਤੇ ਉਸ ਮਗਰੋਂ ਉਸ ਦੇ ਭਰਾ ਅਵਤਾਰ ਸਿੰਘ ਨੂੰ ਵੀ ਗੋਲੀਆਂ ਮਾਰ ਦਿੱਤੀਆਂ।
ਇਹ ਵੀ ਪੜ੍ਹੋ: ਪੰਜਾਬ ‘ਚ ਅੱਧਾ ਕਿੱਲੋ ਹੈਰੋਇਨ ਸਣੇ ਪੁਲਿਸ ਮੁਲਾਜ਼ਮ ਗ੍ਰਿਫਤਾਰ, ਫਰੀਦਕੋਟ ‘ਚ ਸੀ ਤਾਇਨਾਤ
ਉਨ੍ਹਾਂ ਕਿਹਾ ਕਿ ਪਹਿਲਾਂ ਉਕਤ ਦੋਸ਼ੀ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਾਕਾ ਇਹ ਜ਼ਮੀਨ ਵਾਹੁੰਦੇ ਸਨ ਪਰ ਹੁਣ ਦੋ ਸਾਲਾਂ ਤੋਂ ਮੇਰਾ ਭਰਾ ਅਵਤਾਰ ਸਿੰਘ ਠੇਕੇ ਲੈ ਕੇ ਵਾਹੀ ਕਰ ਰਿਹਾ ਸੀ। ਇਸੇ ਗੱਲ ਦੀ ਇਹ ਲੋਕ ਰੰਜਿਸ਼ ਰੱਖਦੇ ਸਨ। ਜਿਸ ਦੇ ਚਲਦਿਆਂ ਉਨ੍ਹਾਂ ਇਨ੍ਹਾਂ ਵਾਰਦਾਤ ਨੂੰ ਅੰਜਾਮ ਦਿੰਦਿਆਂ ਮੇਰੇ ਭਰਾ ਅਤੇ ਭਤੀਜੇ ਦਾ ਖੇਤ ਵਿਚ ਹੀ ਕਤਲ ਕਰ ਦਿੱਤਾ।

Fazilka double murder case
ਦੱਸ ਦੇਈਏ ਕਿ ਪਿਓ-ਪੁੱਤ ਦੀ ਦਰਦਨਾਕ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੁਖਦਾਈ ਗੱਲ ਇਹ ਹੈ ਕਿ ਮ੍ਰਿਤਕ ਅਵਤਾਰ ਸਿੰਘ ਦੇ ਦੋ ਬੇਟੇ ਸਨ, ਜਿਨ੍ਹਾਂ ਵਿੱਚੋਂ ਹਰਮੀਤ ਸਿੰਘ ਦਾ ਪਿਤਾ ਦੇ ਨਾਲ ਹੀ ਕਤਲ ਕਰ ਦਿੱਤਾ ਗਿਆ, ਜਦੋਂ ਕਿ ਦੂਜਾ ਬੇਟਾ ਅਪਾਹਜ ਹੈ। ਮ੍ਰਿਤਕ ਨੌਜਵਾਨ ਹਰਮੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਕੁਝ ਦਿਨ ਪਹਿਲਾਂ ਹੀ ਇਕ ਬੇਟੀ ਤੋਂ ਬਾਅਦ ਬੇਟਾ ਹੋਇਆ ਸੀ। ਇਸ ਮਾਮਲੇ ਵਿੱਚ DSP ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰ ਕੇ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: