ਸਰਹੱਦ ‘ਤੇ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ BSF ਦੇ ਜਵਾਨ ਪੂਰੀ ਮੁਸਤੈਦੀ ਨਾਲ ਦੁਸ਼ਮਣ ਦੀ ਹਰ ਚਾਲ ਨੂੰ ਨਾਕਾਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ। ਮੰਗਲਵਾਰ ਰਾਤ ਨੂੰ ਵੀ ਸਰਹੱਦ ਦੇ ਨੇੜੇ ਇੱਕ ਡਰੋਨ ਦੀ ਮੂਵਮੈਂਟ ਦਿਖਾਈ ਦਿੱਤੀ, ਜਿਸ ‘ਤੇ BSF ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਚੌਂਕੀ ਮੁਹਾਰ ਸੋਨਾ ਦੇ ਬੇੜੇ ਚਲਾਏ ਗਏ ਸਰਚ ਅਭਿਆਨ ਦੇ ਦੌਰਾਨ ਇੱਕ ਖੇਤ ਵਿੱਚੋਂ ਤਿੰਨ ਪੈਕੇਟ ਸ਼ੱਕੀ ਹਾਲਤ ਵਿੱਚ ਬਰਾਮਦ ਹੋਏ। ਜਿਸਦੀ ਜਾਂਚ ਕਰਨ ‘ਤੇ ਇਸ ਵਿੱਚ ਹੈ.ਰੋਇ.ਨ ਪਾਈ ਗਈ। ਜਿਸਦਾ ਕੁੱਲ ਵਜ਼ਨ 3.125 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
BSF ਦੀ 66 ਬਟਾਲੀਅਨ ਦੇ ਅਧਿਕਾਰੀਆਂ ਅਨੁਸਾਰ ਬੀਐੱਸਐੱਫ ਜਵਾਨਾਂ ਨੇ ਜਿਵੇਂ ਹੀ ਡਰੋਨ ਦੀ ਆਵਾਜ਼ ਮਹਿਸੂਸ ਕੀਤੀ ਤਾਂ ਜਵਾਬੀ ਕਾਰਵਾਈ ਕੀਤੀ ਗਈ। ਜਿਸਦੇ ਬਾਅਦ ਸਰਚ ਅਭਿਆਨ ਚਲਾਇਆ ਗਿਆ। ਮੁੱਢਲੀ ਜਾਂਚ ਵਿੱਚ ਤਿੰਨ ਪੈਕੇਟ ਬਰਾਮਦ ਕੀਤੇ ਗਏ ਹਨ, ਜਦਕਿ ਹਾਲੇ ਵੀ ਪੁਲਿਸ ਦੇ ਨਾਲ ਮਿਲ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –