ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਗਾਇਬ ਹੋ ਗਏ ਹਨ । ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਮੰਗਲਵਾਰ ਨੂੰ ਜਦੋਂ CM ਮਾਨ ਨੇ ਕਿਹਾ ਕਿ ਚੰਨੀ ਡਰ ਦੇ ਮਾਰੇ ਵਿਦੇਸ਼ ਭੱਜਣ ਦਾ ਦੋਸ਼ ਲਗਾਇਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ‘ਫੋਟੋ ਫੋਬੀਆ’ ਨਾਂ ਦੀ ਬੀਮਾਰੀ ਦਾ ਸ਼ਿਕਾਰ ਹੋ ਗਏ ਹਨ ਅਤੇ ਅਮਰੀਕਾ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਬਿਮਾਰੀ ਤੋਂ ਠੀਕ ਹੋ ਕੇ ਭਾਰਤ ਵਾਪਸ ਪਰਤਣਗੇ।
![Former CM Charanjit Channi](https://dailypost.in/wp-content/uploads/2022/09/635bdb72-23b4-11ec-af35-856765b9d9af_1633202080465_1633300823810.jpg)
ਡਾਕਟਰਾਂ ਮੁਤਾਬਕ ‘ਫੋਟੋ ਫੋਬੀਆ’ ਇੱਕ ਅਜੇਹੀ ਬਿਮਾਰੀ ਹੈ ਜੋ ਰੌਸ਼ਨੀ ਦੀ ਸੰਵੇਦਨਸ਼ੀਲਤਾ ਕਾਰਨ ਅੱਖਾਂ ਵਿੱਚ ਹੋਣ ਵਾਲੀ ਬੇਅਰਾਮੀ ਹੈ । ਅਜਿਹੀ ਬਿਮਾਰੀ ਨਾਲ ਪੀੜਤ ਲੋਕ ਬਹੁਤ ਜ਼ਿਆਦਾ ਚਮਕਦਾਰ ਰੌਸ਼ਨੀ ਤੋਂ ਬੇਅਰਾਮੀ ਦਾ ਅਨੁਭਵ ਕਰਦੇ ਹਨ । ਰੌਸ਼ਨੀ ਦੀ ਕੋਈ ਵੀ ਮਾਤਰਾ ਕਈ ਮਾਮਲਿਆਂ ਵਿੱਚ ਬੇਅਰਾਮੀ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਨਾਲ ਮੀਟਿੰਗ ਦੇ ਬਾਅਦ ਕਿਸਾਨਾਂ ਨੇ ਭਲਕੇ ਜਲੰਧਰ- ਦਿੱਲੀ ਹਾਈਵੇ ਬੰਦ ਦੀ ਕਾਲ ਲਈ ਵਾਪਸ
ਦੱਸ ਦੇਈਏ ਕਿ ਸਾਬਕਾ CM ਚਰਨਜੀਤ ਚੰਨੀ ਨੇ ਦੱਸਿਆ ਕਿ ਉਹ ‘ਫੋਟੋ ਫੋਬੀਆ’ ਦਾ ਸ਼ਿਕਾਰ ਹੋਣ ਤੋਂ ਬਾਅਦ ਹੀ ਅਮਰੀਕਾ ਆਏ ਸਨ। ਅਮਰੀਕਾ ਵਿੱਚ ਉਨ੍ਹਾਂ ਦਾ ਇਲਾਜ ਹਾਲੇ ਵੀ ਜਾਰੀ ਹੈ। ਡਾਕਟਰਾਂ ਮੁਤਾਬਕ ਉਹ ਇਸ ਬਿਮਾਰੀ ਤੋਂ ਕਾਫੀ ਰਿਕਵਰ ਹੋ ਚੁੱਕੇ ਹਨ । ਜਿਸ ਕਾਰਨ ਉਹ ਜਲਦ ਹੀ ਭਾਰਤ ਵਾਪਸੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
![](https://dailypost.in/wp-content/uploads/2022/09/WhatsApp-Image-2022-09-12-at-8.26.02-AM.jpeg)