ਦੇਸ਼ ਭਰ ਦੇ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਲਈ ਗੁਰੂ ਕਿਰਪਾ ਟ੍ਰੇਨ ਰਵਾਨਾ ਹੋ ਗਈ ਹੈ। ਟ੍ਰੇਨ ਸੋਮਵਾਰ ਸਵੇਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ, ਜੋ ਕਰੀਬ 7 ਦਿਨਾਂ ਦਾ ਸਫ਼ਰ ਕਰੇਗੀ ਤੇ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਟ੍ਰੇਨ ਨੂੰ ਲੈ ਕੇ ਸਿੱਖ ਯਾਤਰੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਰੇਲਵੇ ਵੱਲੋਂ ਭਾਰਤ ਗੌਰਵ ਡੀਲੈਕਸ ਟੂਰਿਸਟ ਟ੍ਰੇਨ ਰਾਹੀਂ ਸ਼ਰਧਾਲੂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ, ਸ੍ਰੀ ਗੁਰੂ ਝੀਰਾ ਸਾਹਿਬ ਬਿਦਰ ਤੇ ਸ਼੍ਰੀ ਹਰਿਮੰਦਰ ਜੀ ਸਾਹਿਬ ਪਟਨਾ ਦੇ ਦਰਸ਼ਨ ਕਰਨਗੇ।
ਇਸ ਟੂਰਿਸਟ ਟ੍ਰੇਨ ਵਿੱਚ ਸੈਕਿੰਡ ਸਲੀਪਰ ਦੇ 9 ਕੋਚ ਅਤੇ ਥਰਡ ਕਲਾਸ ਸੈਕਿੰਡ ਏਸੀ ਦਾ ਇੱਕ-ਇੱਕ ਕੋਚ ਹੋਵੇਗਾ। ਇਸ ਦੇ ਨਾਲ ਹੀ ਆਧੁਨਿਕ ਕਿਚਨ ਕਾਰ ਤੋਂ ਯਾਤਰੀਆਂ ਨੂੰ ਉਨ੍ਹਾਂ ਦੇ ਬਰਥ ‘ਤੇ ਸੁਆਦੀ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ । ਟ੍ਰੇਨ ਵਿੱਚ ਯਾਤਰੀਆਂ ਦੇ ਮਨੋਰੰਜਨ ਅਤੇ ਯਾਤਰਾ ਦੀ ਜਾਣਕਾਰੀ ਆਦਿ ਦੇਣ ਦੇ ਲਈ ਇੰਫੋਟੇਨਮੈਂਟ ਸਿਸਟਮ ਵੀ ਲਗਾਇਆ ਗਿਆ ਹੈ । ਸਾਫ਼-ਸੁਥਰੇ ਪਖਾਨੇ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਵੀ ਉਪਲਬਧ ਹੋਵੇਗੀ । ਯਾਤਰਾ ਦੇ ਪੂਰੇ ਸਮੇਂ ਦੌਰਾਨ, ਰੇਲਵੇ ਟੀਮ ਸਫਾਈ ਅਤੇ ਸਿਹਤ ਪ੍ਰੋਟੋਕੋਲ ਦਾ ਧਿਆਨ ਰੱਖੇਗੀ ਅਤੇ ਯਾਤਰੀਆਂ ਨੂੰ ਇੱਕ ਸੁਰੱਖਿਅਤ ਅਤੇ ਚਿੰਤਾ ਮੁਕਤ ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗੀ ।
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ : CM ਮਾਨ ਅੱਜ ਕਰਤਾਰਪੁਰ ਦਾਣਾ ਮੰਡੀ ‘ਚ ਕਰਨਗੇ ਰੈਲੀ
ਦੱਸ ਦੇਈਏ ਕਿ ਭਾਰਤੀ ਰੇਲਵੇ ਦੇ ਪ੍ਰੋਜੈਕਟ ‘ਦੇਖੋ ਆਪਣਾ ਦੇਸ਼’ ਦੇ ਤਹਿਤ ਦੇਸ਼ ਵਿੱਚ ਘਰੇਲੂ ਸੈਰ -ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਖ-ਵੱਖ ਤੀਰਥ ਸਥਾਨਾਂ ਤੇ ਟੂਰਿਸਟ ਸਰਕਿਟਾਂ ਦੇ ਲਈ ਅਨੇਕ ਭਾਰਤ ਗੌਰਵ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸਦੇ ਤਹਿਤ ਅੱਜ ਭਾਰਤ ਗੌਰਵ ਟ੍ਰੇਨ ਰਵਾਨਾਂ ਹੋਈ। ਇਸ ਟ੍ਰੇਨ ਵਿੱਚ ਯਾਤਰੀ ਬਿਆਸ, ਜਲੰਧਰ ਕੈਂਟ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਤੇ ਦਿੱਲੀ ਸਫਦਰਗੰਜ ਸਟੇਸ਼ਨਾਂ ਤੋਂ ਵੀ ਸਵਾਰ ਹੋ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: