ਹੁਸ਼ਿਆਰਪੁਰ ਵਿੱਚ CIA ਸਟਾਫ਼ ਦੇ ਇੰਚਾਰਜ ਗੁਰਪ੍ਰੀਤ ਸਿੰਘ ਤੇ ਥਾਣਾ ਬੁੱਲੋਵਾਲ ਥਾਣਾ ਪੁਲਿਸ ਦੀ ਅਗਵਾਈ ਵਿੱਚ ਲੁਟੇਰਾ ਗਿਰੋਹ ਦੇ 2 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਦੇ ਕੋਲੋਂ ਲੁੱਟ ਦੀਆਂ ਸੋਨੇ ਦੀਆਂ ਦੋ ਜੋੜੀ ਵਾਲੀਆਂ ਤੇ ਚੋਰੀ ਦੀ ਬਾਈਕ ਬਰਾਮਦ ਕੀਤੇ ਗਏ ਹਨ।
DSP ਨਰਿੰਦਰ ਸਿੰਘ ਨੇ ਦੱਸਿਆ ਕਿ ਪੰਡੋਰੀ ਬਾਵਾ ਦਾਸ ਪਿੰਡ ਦੀ ਜਸਵੀਰ ਕੌਰ ਪਤਨੀ ਅਵਤਾਰ ਸਿੰਘ ਨੇ ਦੱਸਿਆ ਸੀ ਕਿ ਉਹ ਆਂਗਣਵਾੜੀ ਵਰਕਰ ਬਲਵਿੰਦਰ ਕੌਰ ਵਾਸੀ ਆਲੋਵਾਲ ਦੇ ਨਾਲ 3 ਜੂਨ ਨੂੰ ਦੁਪਹਿਰ ਵਿੱਚ ਆਪਣੇ ਪਿੰਡ ਪੰਡੋਰੀ ਬਾਵਾ ਦਾਸ ਨੂੰ ਆ ਰਹੀ ਸੀ। ਪਿੰਡ ਖੰਡਿਆਲਾ ਸੈਨਿਯਾਂ ਪੁਲ ਦੇ ਨੇੜੇ ਉਨ੍ਹਾਂ ਪਿੱਛੇ ਦੋ ਬਾਈਕ ਸਵਾਰ ਨੌਜਵਾਨ ਲੱਗ ਗਏ। ਜਿਨ੍ਹਾਂ ਨੇ ਉਨ੍ਹਾਂ ਨੂੰ ਧਮਕੀ ਦਿੰਦੇ ਹੋਏ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਤੇ ਫਰਾਰ ਹੋ ਗਏ। ਉਨ੍ਹਾਂ ਨੇ ਥਾਣਾ ਬੁਲੋਵਾਲ ਵਿੱਚ ਪਹੁੰਚ ਕੇ ਸ਼ਿਕਾਇਤ ਦਿੱਤੀ। ਪੀੜਤ ਮਹਿਲਾਵਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ। SSP ਨੇ ਉਕਤ ਮਾਮਲੇ ਵਿੱਚ CIA ਸਟਾਫ ਤੇ SHO ਬੁੱਲੋਵਾਲ ਦੀ ਅਗਵਾਈ ਵਿੱਚ ਟੀਮ ਦਾ ਗਠਨ ਕੀਤਾ ਸੀ।
SHO ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਸ-ਪਾਸ CCTV ਕੈਮਰਿਆਂ ਨੂੰ ਖੰਗਾਲਿਆ ਤਾਂ ਪਤਾ ਲੱਗਿਆ ਕਿ ਉਕਤ ਵਾਰਦਾਤ ਹਰਜੀਤ ਸਿੰਘ ਵਾਸੀ ਹੁਸੈਨਪੁਰ ਥਾਣਾ ਨਕੋਦਰ ਤੇ ਗੁਰਪ੍ਰੀਤ ਸਿੰਘ ਵਾਸੀ ਮਹਿਤਪੁਰ ਜ਼ਿਲ੍ਹਾ ਜਲੰਧਰ ਨੇ ਕੀਤੀ ਹੈ। ਪੁਲਿਸ ਨੇ ਦੋਹਾਂ ਦੇ ਪਿੰਡਾਂ ਵਿੱਚ ਰੇਡ ਕੀਤੀ ਤਾਂ ਮੁਲਜ਼ਮ ਪੁਲਿਸ ਅੜਿੱਕੇ ਚੜ੍ਹ ਗਏ। ਪੁੱਛਗਿੱਛ ਵਿੱਚ ਦੋਹਾਂ ਦੀ ਨਿਸ਼ਾਨਦੇਹੀ ‘ਤੇ ਮਹਿਲਾ ਜਸਵੀਰ ਕੌਰ ਤੋਂ ਲੁੱਟੀਆਂ ਸੋਨੇ ਦੀਆਂ ਵਾਲੀਆਂ ਤੇ ਵਾਰਦਾਤ ਵਿੱਚ ਇਸਤੇਮਾਲ ਗਈ ਬਾਈਕ ਨੂੰ ਬਰਾਮਦ ਕੀਤਾ ਗਿਆ। SHO ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: