ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕ.ਤਲ ਕੇਸ ਵਿੱਚ ਸ਼ਾਮਲ ਬਦਮਾਸ਼ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦਾ ਅੱਜ ਪੋਸਟਮਾਰਟਮ ਹੋਵੇਗਾ । ਬੀਤੇ ਦਿਨੀਂ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਇਹ ਦੋਵੇਂ ਗੈਂਗਵਾਰ ਵਿੱਚ ਮਾਰੇ ਗਏ ਸਨ । ਉਨ੍ਹਾਂ ਦਾ ਕ.ਤਲ ਲਾਰੈਂਸ ਗੈਂਗ ਨੇ ਜੇਲ੍ਹ ਵਿੱਚ ਕੀਤਾ । ਮੋਹਨਾ ਅਤੇ ਤੂਫਾਨ ਜੱਗੂ ਭਗਵਾਨਪੁਰੀਆ ਦੇ ਗੁਰਗੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਤੀਜੇ ਸਾਥੀ ਕੇਸ਼ਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਗੈਂਗਵਾਰ ਵਿੱਚ ਲਾਰੈਂਸ ਗੈਂਗ ਦੇ ਮਨਦੀਪ ਭਾਊ ਅਤੇ ਅਰਸ਼ਦ ਖਾਨ ਵੀ ਜ਼ਖਮੀ ਹੋ ਗਏ ਹਨ। ਤਿੰਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ। ਜ਼ਖਮੀ ਕੇਸ਼ਵ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ‘ਤੇ ਹਮਲਾ ਕਰਨ ਲਈ ਰਾਡ ਅਤੇ ਸਰੀਏ ਦੀ ਵਰਤੋਂ ਕੀਤੀ ਗਈ। ਜ਼ਖਮੀ ਮਨਪ੍ਰੀਤ ਭਾਊ ਅਤੇ ਅਰਸ਼ਦ ਦੇ ਨਾਲ-ਨਾਲ ਸਚਿਨ ਭਿਵਾਨੀ, ਅੰਕਿਤ ਸਿਰਸਾ, ਦੀਪਕ ਮੁੰਡੀ ਨੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ। ਸਾਰਿਆਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: 11 ਸਾਲ ਬੋਲ ਨਹੀਂ ਸਕਿਆ, 18 ਦੀ ਉਮਰ ਤੱਕ ਅਨਪੜ੍ਹ, ਹੁਣ ਬਣਿਆ ਕੈਂਬ੍ਰਿਜ ਯੂਨੀਵਰਸਿਟੀ ਦਾ ਪ੍ਰੋਫੈਸਰ
ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਲਈ । ਹੁਣ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਵੀ ਸੋਸ਼ਲ ਮੀਡੀਆ ਪੋਸਟ ਪਾਈ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਕ.ਤਲ ਦਾ ਬਦਲਾ ਕ.ਤਲ ਹੋ ਹੋਵੇਗਾ । ਇਸ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਸਾਰੇ ਖਤਰਨਾਕ ਗੈਂਗਸਟਰਾਂ ਨੂੰ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਮਨਦੀਪ ਤੂਫਾਨ ਅਤੇ ਮੋਹਨਾ ਦੇ ਕ.ਤਲ ਤੋਂ ਬਾਅਦ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕ.ਤਲਕਾਂਡ ਦੀ ਜ਼ਿੰਮੇਵਾਰੀ ਲਈ ਹੈ । ਗੋਲਡੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ,”ਗੋਇੰਦਵਾਲ ਜੇਲ੍ਹ ਦੀ ਬੈਰਕ ਵਿੱਚ ਮੋਹਨਾ ਮਾਨਸਾ ਅਤੇ ਮਨਦੀਪ ਤੂਫਾਨ ਦੇ ਕ.ਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਲੈਂਦਾ ਹੈ। ਉਨ੍ਹਾਂ ਨੂੰ ਸਾਡੇ ਭਰਾਵਾਂ ਸਚਿਨ ਭਿਵਾਨੀ, ਅੰਕਿਤ ਸੇਰਸਾ, ਦੀਪਕ ਮੁੰਡੀ, ਮਨਪ੍ਰੀਤ ਭਾਊ, ਕਸ਼ਿਸ਼, ਅਰਸ਼ਦ ਬੀਕਾਨੇਰ, ਮਾਮਾ ਕੀਟਾ ਨੇ ਮਾਰਿਆ ਹੈ । ਇਹ ਜੱਗੂ ਭਗਵਾਨਪੁਰੀਆ ਦੇ ਬੰਦੇ ਸੀ। ਅਸੀਂ ਉਨ੍ਹਾਂ ਨਾਲ ਕੁਝ ਗਲਤ ਨਹੀਂ ਕੀਤਾ। ਹੁਣ ਤੱਕ ਅਸੀਂ ਇਕੱਠੇ ਰਹੇ ਪਰ 2 ਦਿਨ ਪਹਿਲਾਂ ਉਨ੍ਹਾਂ ਨੇ ਸਾਡੇ ਭਰਾ ਮਨਪ੍ਰੀਤ ਭਾਉ ਢੈਪਈ ਦੀ ਬੈਰਕ ਵਿੱਚ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਸਾਡੇ ਗੈਂਗ ਨੇ ਉਨ੍ਹਾਂ ਨੂੰ ਮਾਰ ਦਿੱਤਾ ।
ਜੱਗੂ ਨੇ ਸਾਡੇ ਭਰਾਵਾਂ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਜਾਲ ਵਿਛਾ ਕੇ ਐਨਕਾਊਂਟਰ ਵਿੱਚ ਮਰਵਾ ਦਿੱਤਾ। ਉਹ ਸਾਡੀ ਵਿਰੋਧੀ ਪਾਰਟੀ ਨਾਲ ਮਿਲੇ ਹੋਏ ਹਨ ਅਤੇ ਅੰਦਰ ਦੀਆਂ ਖ਼ਬਰਾਂ ਲੀਕ ਕਰ ਰਹੇ ਹਨ । ਜੋ ਵੀ ਜੱਗੂ ਦਾ ਸਾਥ ਦੇਵੇਗਾ ਤੇ ਲਾਰੈਂਸ, ਕਾਲਾ ਜਠੇੜੀ ਦੇ ਬੰਦਿਆਂ ‘ਤੇ ਹੱਥ ਚੁੱਕੇਗਾ, ਉਸ ਦਾ ਵੀ ਇਹੋ ਹਾਲ ਹੋਵੇਗਾ। ਜੋ ਕੋਈ ਗਲਤੀ ਕਰੇਗਾ, ਉਹ ਭੁਗਤੇਗਾ । ਧੋਖਾ ਮੁਆਫ਼ੀ ਦੇ ਲਾਇਕ ਨਹੀਂ ਹੈ।
ਦੱਸ ਦੇਈਏ ਕਿ ਗੋਲਡੀ ਬਰਾੜ ਦੀ ਪੋਸਟ ਮਗਰੋਂ ਜੱਗੀ ਭਗਵਾਨਪੁਰੀਆ ਵੱਲੋਂ ਵੀ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਗਈ ਹੈ। ਜਿਸ ਵਿੱਚ ਇਸ ਗੈਂਗ ਦਾ ਕਹਿਣਾ ਹੈ ਕਿ ਇਸਦਾ ਹਰਜ਼ਾਨਾ ਜਲਦ ਹੀ ਭਰਨਾ ਪਵੇਗਾ। ਜਿਸਨੇ ਵੀ ਮਨਦੀਪ ਦਾ ਕ.ਤਲ ਕੀਤਾ ਹੈ, ਉਹ ਆਪਣਾ ਹੋਵੇ ਜਾਂ ਬੇਗਾਨਾ। ਉਹ ਕਿਸੇ ਤੋਂ ਵੀ ਨਹੀਂ ਡਰਦੇ, ਕ.ਤਲ ਦਾ ਬਦਲਾ ਕ.ਤਲ ਨਾਲ ਲਿਆ ਜਾਵੇਗਾ। ਸਾਰਿਆਂ ਨੂੰ ਇਸੇ ਰਸਤੇ ਭੇਜਾਂਗੇ। ਅਸੀਂ ਮਨਪ੍ਰੀਤ ਮੰਨੂ ਤੇ ਰੂਪ ਨੂੰ ਨਹੀਂ ਮਰਵਾਇਆ। ਅਸੀਂ ਯਾਰ ਮਾਰ ਨਹੀਂ ਕਰਦੇ। ਜਿਨ੍ਹਾਂ ਲੋਕਾਂ ਨੇ ਮਨਦੀਪ ਤੂਫਾਨ ਤੇ ਮੋਹਨਾ ਨੂੰ ਮਾਰਿਆ ਹੈ, ਉਨ੍ਹਾਂ ਤੋਂ ਬਦਲਾ ਲਿਆ ਜਾਵੇਗਾ। ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ।
ਵੀਡੀਓ ਲਈ ਕਲਿੱਕ ਕਰੋ -: