ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ CM ਭਗਵੰਤ ਮਾਨ ਅੱਜ ਵੈਸਟ ਹਲਕੇ ਦੇ 3 ਵੱਖ-ਵੱਖ ਵਾਰਡਾਂ ਵਿੱਚ ਰੋਡ ਸ਼ੋਅ ਕਰਨਗੇ। ਰੋਡ ਸ਼ੋਅ ਦਾ ਸਮਾਂ ਸ਼ਾਮ ਕਰੀਬ 4 ਵਜੇ ਤੈਅ ਕੀਤਾ ਗਿਆ ਹੈ। ਇਹ ਰੋਡ ਸ਼ੋਅ ਬਸਤੀ ਗੁਜਾਂ ਦੇ ਦਿਲਬਾਗ ਨਗਰ ਸਥਿਤ ਬਾਬਾ ਬਾਲਕ ਨਾਥ ਮੰਦਿਰ ਤੋਂ ਸ਼ੁਰੂ ਹੋਵੇਗਾ। ਜਿਸਦੇ ਬਾਅਦ CM ਮਾਨ ਸ਼ਾਮ 5 ਵਜੇ ਗੁਰੂ ਸੰਤ ਨਗਰ ਵਿੱਚ ਦੂਜਾ ਰੋਡ ਸ਼ੋਅ ਕਰਨਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ CM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸੋਮਵਾਰ ਨੂੰ ਡੋਰ ਟੂ ਡੋਰ ਪ੍ਰਚਾਰ ਕੀਤਾ ਸੀ। ਰੋਡ ਸ਼ੋਅ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ।

Jalandhar by election 2024
ਜ਼ਿਕਰਯੋਗ ਹੈ ਕਿ ਬੀਤੇ ਦਿਨ CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਵੈਸਟ ਹਲਕੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਸੀ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ AAP ਉਮੀਦਵਾਰ ਮੋਹਿੰਦਰ ਭਗਤ ‘ਤੇ ਭਰੋਸਾ ਕਰੋ । ਉਹ ਬੇਹੱਦ ਇਮਾਨਦਾਰ ਵਿਅਕਤੀ ਹਨ ਤੇ ਭਗਤ ਪਰਿਵਾਰ ‘ਤੇ ਜਿਸਨੇ ਦਹਾਕਿਆਂ ਤੋਂ ਇਸ ਵਿਧਾਨ ਸਭਾ ਖੇਤਰ ਦੇ ਲੋਕਾਂ ਦੀ ਸੇਵਾ ਕੀਤੀ ਹੈ। ਮੋਹਿੰਦਰ ਭਗਤ ਦੇ ਪਿਤਾ ਸਾਬਕਾ ਮੰਤਰੀ ਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਚੁੰਨੀ ਲਾਲ ਭਗਤ ਨੇ ਪੂਰੀ ਇਮਾਨਦਾਰੀ ਨਾਲ ਆਪਣਾ ਕਾਰਜਕਾਲ ਪੂਰਾ ਕੀਤਾ ਹੈ। ਵੋਟ ਦੇਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਭਵਿੱਖ ਦੇ ਬਾਰੇ ਵਿੱਚ ਸੋਚੋ।
ਵੀਡੀਓ ਲਈ ਕਲਿੱਕ ਕਰੋ -: