ਪੰਜਾਬ ਦੇ ਜਲੰਧਰ ਵਿੱਚ ਸਿਟੀ ਪੁਲਿਸ ਨੇ ਵੱਖ-ਵੱਖ ਪਾਰਕਿੰਗ ਸਥਾਨਾਂ ‘ਤੇ ਹਾਈ ਕੁਆਲਿਟੀ CCTV ਤੇ ਉਸਦੀ 45 ਦਿਨ ਤੱਕ ਦੀ ਰਿਕਾਰਡਿੰਗ ਰੱਖਣ ਦੇ ਆਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਆਫ਼ ਪੁਲਿਸ ਅੰਕੁਰ ਗੁਪਤਾ ਨੇ ਇਹ ਹੁਕਮ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਸਥਾਨਾਂ, ਹਸਪਤਾਲਾਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਅਤੇ ਸ਼ਹਿਰ ਦੇ ਹੋਰ ਸਥਾਨਾਂ ‘ਤੇ ਪਾਰਕਿੰਗ ਸਬੰਧੀ ਦਿੱਤੇ ਹਨ । ਡੀਸੀਪੀ ਗੁਪਤਾ ਨੇ ਕਿਹਾ ਕਿ ਕੋਈ ਵੀ ਪਾਰਕਿੰਗ ਸੀਸੀਟੀਵੀ ਫੁਟੇਜ ਦੇ ਬਿਨ੍ਹਾਂ ਚੱਲਣ ਨਹੀਂ ਦਿੱਤੀ ਜਾਵੇਗੀ।
DCP ਗੁਪਤਾ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਇਸ ਤਰ੍ਹਾਂ ਨਾਲ ਲਗਾਏ ਜਾਣ ਕਿ ਪਾਰਕਿੰਗ ਦੇ ਅੰਦਰ-ਬਾਹਰ ਆਉਣ ਵਾਲੇ ਵਾਹਨ ਦੀ ਨੰਬਰ ਪਲੇਟ ਤੇ ਉਸਨੂੰ ਚਲਾਉਣ ਵਾਲੇ ਦਾ ਚਿਹਰਾ ਇਸ ਵਿੱਚ ਸਾਫ ਦਿਖਾਈ ਦਵੇ। ਸੀਸੀਟੀਵੀ ਕੈਮਰੇ ਦੀ 45 ਦਿਨ ਦੀ ਰਿਕਾਰਡਿੰਗ ਤਿਆਰ ਕਰ ਪੁਲਿਸ ਕਮਿਸ਼ਨਰ ਦਫਤਰ ਵਿੱਚ ਉਪਲਬਧ ਕਰਵਾਈ ਜਾਵੇ। ਜੇਕਰ ਕਿਸੇ ਨੇ ਇੱਕ ਦਿਨ ਦੇ ਲਈ ਵਾਹਨ ਖੜ੍ਹਾ ਕਰਨਾ ਹੈ ਤਾਂ ਰਜਿਸਟਰ ਵਿੱਚ ਉਸਦਾ ਪੂਰਾ ਬਿਊਰਾ ਰੱਖਿਆ ਜਾਵੇ।
ਇਹ ਵੀ ਪੜ੍ਹੋ: ਚੰਡੀਗੜ੍ਹ ਪ੍ਰਸ਼ਾਸ਼ਨ ਨੇ ਸਕੂਲਾਂ ਦੀਆਂ ਛੁੱਟੀਆਂ ‘ਚ ਕੀਤਾ ਵਾਧਾ, ਠੰਢ ਦੇ ਮੱਦੇਨਜ਼ਰ ਲਿਆ ਫੈਸਲਾ
ਇਸ ਵਿੱਚ ਵਾਹਨ ਦੇ ਮਾਲਕ ਦਾ ਨਾਮ, ਪਤਾ, ਮੋਬਾਇਲ ਨੰਬਰ, ਵਾਹਨ, ਆਰਸੀ ਨੰਬਰ, ਚੇਸਿਸ ਨੰਬਰ, ਇੰਜਣ ਨੰਬਰ ਤੇ ਵਾਹਨ ਪਾਰਕ ਕਰਨ ਤੇ ਵਾਪਸ ਲੈਣ ਦੀ ਤਰੀਕ ਵੀ ਦਰਜ ਕਰਨੀ ਹੋਵੇਗੀ। ਇਸਦੇ ਇਲਾਵਾ ਪਾਰਕਿੰਗ ਵਿੱਚ ਕੰਮ ਕਰਨ ਵਾਲੇ ਕਰਿੰਦਿਆਂ ਦੀ ਵੀ ਨਜ਼ਦੀਕੀ ਥਾਣੇ ਵਿੱਚ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ। ਇਸਦੇ ਨਾਲ ਹੀ ਸਾਰੇ ਮੈਰਿਜ ਪੈਲੇਸ ਹੋਟਲ ਆਦਿ ਵਿੱਚ ਸੀਸੀਟੀਵੀ ਕੈਮਰੇ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ।
ਇਸ ਸਬੰਧੀ DCP ਗੁਪਤਾ ਨੇ ਕਿਹਾ ਕਿ ਜੇਕਰ ਵਾਹਨ ਨੂੰ ਇੱਕ ਦਿਨ ਤੋਂ ਵੱਧ ਸਮੇਂ ਲਈ ਖੜ੍ਹਾ ਕਰਨਾ ਹੈ ਤਾਂ ਵਾਹਨ ਮਾਲਕ ਤੋਂ ਵਾਹਨ ਦੀ ਰਜਿਸਟ੍ਰੇਸ਼ਨ ਤੇ ਡ੍ਰਾਈਵਿੰਗ ਲਾਇਸੈਂਸ ਦੀ ਫੋਟੋਕਾਪੀ ਲੈ ਕੇ ਇਸਨੂੰ ਰਿਕਾਰਡ ਦੇ ਰੂਪ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਰਕਿੰਗ ਵਾਲੀ ਜਗ੍ਹਾ ‘ਤੇ ਕੰਮ ਕਰਨ ਵਾਲੇ ਕਤਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧਿਤ ਥਾਣੇ ਤੋਂ ਕਰਵਾਈ ਜਾਵੇ। ਜੇਕਰ ਜ਼ਿਆਦਾ ਦਿਨ ਤੋਂ ਕੋਈ ਵੀ ਵਾਹਨ ਪਾਰਕਿੰਗ ਵਿੱਚ ਖੜ੍ਹਾ ਹੁੰਦਾ ਹੈ ਤਾਂ ਉਸਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”