ਪੰਜਾਬ ਦੇ ਜਲੰਧਰ ਵਿੱਚ ਡੇਂਗੂ ਨਾਲ ਪੀੜਤ ਨੌਜਵਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤ ਸੀ। ਦੋ ਦਿਨ ਬਾਅਦ ਉਸਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੀਤਾਂਸ਼ ਦੇ ਰੂਪ ਵਿੱਚ ਹੋਈ ਹੈ। ਗੀਤਾਂਸ਼ ਇੰਡਸਟ੍ਰੀਅਲ ਏਰੀਆ ਵਿੱਚ ਸਥਿਤ ਮਸ਼ਹੂਰ ਟਿੱਬਰ ਟ੍ਰੇਡਰਸ ਦੇ ਮਾਲਿਕ ਰਾਜੀਵ ਪ੍ਰਭਾਕਰ ਦਾ ਇਕਲੌਤਾ ਪੁੱਤ ਸੀ।
ਮਿਲੀ ਜਾਣਕਾਰੀ ਅਨੁਸਾਰ ਗੀਤਾਂਸ਼ ਨੂੰ ਡੇਂਗੂ ਹੋਇਆ ਸੀ। ਪੀੜਤ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕੁਝ ਦਿਨ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲਿਆ, ਪਰ ਅਚਾਨਕ ਹੀ ਉਸਦੀ ਤਬੀਅਤ ਵਿਗੜ ਗਈ। ਸਿਹਤ ਸਹੀ ਨਾ ਰਹਿਣ ਕਾਰਨ ਗੀਤਾਂਸ਼ ਨੂੰ ਲੁਧਿਆਣਾ ਦੇ DMC ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਮਾਤਮ ‘ਚ ਬਦਲਿਆ ਖੁਸ਼ੀ ਦਾ ਮਾਹੌਲ, ਭਤੀਜੇ ਦੇ ਵਿਆਹ ‘ਚ ਡਾਂਸ ਕਰਦਿਆਂ ਆਇਆ ਅਟੈਕ, ਹੋਈ ਮੌਤ
ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਗੀਤਾਂਸ਼ ਦੇ ਮਲਟੀਪਲ ਆਰਗਨ ਖਰਾਬ ਹੋ ਗਏ ਸਨ। ਜਿਸਦੇ ਚੱਲਦਿਆਂ ਉਸਦੀ ਮੌਤ ਹੋ ਗਈ। ਗੀਤਾਂਸ਼ ਦਾ ਅੰਤਿਮ ਸਸਕਾਰ ਦੁਪਹਿਰ 12 ਵਜੇ ਕਿਸ਼ਨਪੁਰਾ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: