ਕਪੂਰਥਲਾ ਵਿੱਚ ਬੇਗੋਵਾਲ-ਸੁਭਾਨਪੁਰ ਮਾਰਗ ‘ਤੇ ਨਡਾਲਾ ਚੌਂਕ ਦੇ ਨੇੜੇ ਸੋਮਵਾਰ ਸਵੇਰੇ ਬਜਰੀ ਨਾਲ ਭਰੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਗਲਤ ਸਾਈਡ ਜਾ ਕੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬੱਸ ਦੇ ਸਾਈਡ ਦੇ ਸ਼ੀਸ਼ੇ ਟੁੱਟ ਗਏ ਅਤੇ ਬੱਸ ਦੇ ਅੰਦਰ ਬੈਠੇ ਬੱਚੇ ਵਾਲ-ਵਾਲ ਬਚ ਗਏ। ਇਸ ਹਾਦਸੇ ਦੌਰਾਨ ਕੁਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 7.30 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਿੱਪਰ ਬਜਰੀ ਲੈ ਕੇ ਬੇਗੋਵਾਲ ਤੋਂ ਸੁਭਾਨਪੁਰ ਵੱਲ ਜਾ ਰਿਹਾ ਸੀ। ਇਸ ਦੌਰਾਨ ਟਿੱਪਰ ਚਾਲਕ ਨੇ ਬਿਨ੍ਹਾਂ ਸਾਈਡ ਦੇਖੇ ਨਡਾਲਾ ਚੌਂਕ ਪਾਰ ਕਰਨਾ ਚਾਹਿਆ ਤਾਂ ਉਸਦੀ ਢਿਲਵਾਂ ਰੋਡ ਵੱਲੋਂ ਆ ਰਹੀ ਇੱਕ ਨਿੱਜੀ ਸਕੂਲ ਬੱਸ ਨਾਲ ਟੱਕਰ ਹੋ ਗਈ। ਸਕੂਲ ਬੱਸ ਨੂੰ ਮਨਦੀਪ ਸਿੰਘ ਦਾ ਨਾਮ ਦਾ ਡਰਾਈਵਰ ਚਲਾ ਰਿਹਾ ਸੀ। ਇਸ ਟੱਕਰ ਕਾਰਨ ਜਿੱਥੇ ਬੱਸ ਦੇਸਾਈਡ ਵਾਲੇ ਸ਼ੀਸ਼ੇ ਟੁੱਟ ਗਏ, ਉੱਥੇ ਹੀ ਬੱਸ ਦੇ ਅੰਦਰ ਬੈਠੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ: ਰਾਜਸਥਾਨ ‘ਚ IAF ਦਾ ਮਿਗ-21 ਹੋਇਆ ਕਰੈਸ਼, ਘਰ ਦੀ ਛੱਤ ‘ਤੇ ਡਿੱਗਣ ਕਾਰਨ ਦੋ ਲੋਕਾਂ ਦੀ ਮੌ.ਤ
ਦੱਸ ਦੇਈਏ ਕਿ ਸਕੂਲ ਬੱਸ ਚਾਲਕ ਅਨੁਸਾਰ ਉਸਨੇ ਟਿੱਪਰ ਨੂੰ ਰੋਕਣ ਦੇ ਲਈ ਵਾਰ-ਵਾਰ ਹਾਰਨ ਵਜਾਏ, ਪਰ ਟਿੱਪਰ ਚਾਲਕ ਨੇ ਇੱਕ ਵੀ ਹਾਰਨ ਨਾ ਸੁਣਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਬੱਚਿਆਂ ਨੂੰ ਠੀਕ-ਠਾਕ ਦੇਖ ਕੇ ਉਨ੍ਹਾਂ ਦੀ ਜਾਨ ਵਿੱਚ ਜਾਨ ਆ ਗਈ। ਜਿਨ੍ਹਾਂ ਬੱਚੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਮੁੱਢਲੇ ਇਲਾਜ ਦੇ ਬਾਅਦ ਘਰ ਭੇਜ ਦਿੱਤਾ ਗਿਆ। ਬੱਚਿਆਂ ਦੇ ਮਾਪਿਆਂ ਨੇ ਗਲਤ ਡਰਾਈਵਿੰਗ ਕਰਨ ਵਾਲੇ ਦੇ ਖਿਲਾਫ਼ ਉਚਿਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: