ਭਾਰਤ-ਪਾਕਿਸਤਾਨ ਵੰਡ ਦੀ ਚੀਸ ਅੱਜ ਵੀ ਲੱਖਾਂ ਦਿਲਾਂ ਵਿੱਚ ਹੈ। ਕਰਤਾਰਪੁਰ ਲਾਂਘੇ ਕਰਕੇ ਇਸ ਬਾਰੇ ਅਕਸਰ ਹੀ ਭਾਵੁਕ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਇਸ ਵਿਚਾਲੇ ਇੱਕ ਵਾਰ ਫਿਰ ਵੰਡ ਸਮੇਂ 75 ਸਾਲ ਪਹਿਲਾਂ ਵਿਛੜੇ ਭਰਾ-ਭੈਣ ਨੂੰ ਕਰਤਾਰਪੁਰ ਲਾਂਘੇ ਨੇ ਮਿਲਵਾ ਦਿੱਤਾ ਹੈ। ਰਿਪੋਰਟਾਂ ਮੁਤਾਬਕ ਮਹਿੰਦਰ ਕੌਰ ਮਕਬੂਜ਼ਾ ਕਸ਼ਮੀਰ ਵਿੱਚ ਰਹਿੰਦੇ ਆਪਣੇ ਵਿਛੜੇ ਭਰਾ ਸ਼ੇਖ਼ ਅਬਦੁਲ ਅਜ਼ੀਜ਼ ਨੂੰ ਕਰਤਾਰਪੁਰ ਲਾਂਘੇ ’ਤੇ ਮਿਲੀ ਹੈ । ਇਨ੍ਹਾਂ ਦੋਵਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸੀ ਕਿ ਉਹ 1947 ਵਿੱਚ ਵਿਛੜੇ ਹੋਏ ਭੈਣ-ਭਰਾ ਹਨ।
ਮਿਲੀ ਜਾਣਕਾਰੀ ਅਨੁਸਾਰ ਵੰਡ ਦੌਰਾਨ ਸ. ਭਜਨ ਸਿੰਘ ਦਾ ਪਰਿਵਾਰ ਪੰਜਾਬ ਵਿੱਚ ਉਸ ਸਮੇਂ ਬਿਖ਼ਰ ਗਿਆ ਜਦੋਂ ਅਜ਼ੀਜ਼ ਮਕਬੂਜ਼ਾ ਕਸ਼ਮੀਰ ਵਿੱਚ ਰਹਿ ਗਿਆ ਤੇ ਬਾਕੀ ਪਰਿਵਾਰ ਭਾਰਤ ਵਿੱਚ ਰਹਿ ਗਿਆ । ਅਜ਼ੀਜ਼ ਦਾ ਛੋਟੀ ਉਮਰ ਵਿੱਚ ਹੀ ਵਿਆਹ ਹੋ ਗਿਆ ਪਰ ਮਾਪਿਆਂ ਤੇ ਪਰਿਵਾਰ ਨਾਲ ਮਿਲਣ ਦੀ ਤਾਂਘ ਹਮੇਸ਼ਾ ਉਸ ਦੇ ਦਿਲ ਵਿੱਚ ਜਿਊਂਦੀ ਰਹੀ।
ਇਹ ਵੀ ਪੜ੍ਹੋ: ਭਿਅੰਕਰ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ ‘ਚ ਪਏਗਾ ਮੀਂਹ, 10-12 ਡਿੱਗਰੀ ਡਿੱਗੇਗਾ ਪਾਰਾ
ਦੱਸ ਦੇਈਏ ਕਿ ਮੁਲਾਕਾਤ ਦੌਰਾਨ ਭਰਾ ਨੂੰ ਦੇਖ ਕੇ ਮਹਿੰਦਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਨ। ਮਹਿੰਦਰ ਕੌਰ ਨੇ ਵਾਰ-ਵਾਰ ਆਪਣੇ ਭਰਾ ਨੂੰ ਗਲੇ ਲਗਾਇਆ ਤੇ ਉਸਦੇ ਹੱਥ ਚੁੰਮੇ। ਦੋਵਾਂ ਪਰਿਵਾਰਾਂ ਨੇ ਇਕੱਠਿਆਂ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ਵਿੱਚ ਮੱਥਾ ਟੇਕਿਆ । ਉਨ੍ਹਾਂ ਨੇ ਇਸ ਮੌਕੇ ਇੱਕ-ਦੂਜੇ ਨਾਲ ਤੋਹਫ਼ੇ ਵੀ ਦਿੱਤੇ । ਕਰਤਾਰਪੁਰ ਪ੍ਰਸ਼ਾਸਨ ਨੇ ਇਸ ਮੌਕੇ ਦੋਵਾਂ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਮਠਿਆਈਆਂ ਵੰਡੀਆਂ।
ਵੀਡੀਓ ਲਈ ਕਲਿੱਕ ਕਰੋ -: