ਖੰਨਾ ਦੇ ਅਮਲੋਹ ਰੋਡ ਸਥਿਤ ਕਾਨਪੁਰ ਪਿੰਡ ਦੇ ਸਰਕਾਰੀ ਸਕੂਲ ਬਾਹਰ ਤੇਜ਼ ਰਫ਼ਤਾਰ ਬੁਲੇਟ ਸਵਾਰ ਨੇ ਪਹਿਲੀ ਜਮਾਤ ਵਿੱਚ ਪੜ੍ਹਦੀ ਬੱਚੀ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ਦੌਰਾਨ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਮਗਰੋਂ ਬੁਲੇਟ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ । ਸਕੂਲ ਦੇ ਅਧਿਆਪਕ ਜਦੋਂ ਬੱਚੀ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਘਰੋਂ ਚਲਾ ਗਿਆ ਸੀ । ਬੱਚੀ ਅੱਜ ਹੀ ਇਕੱਲੀ ਸਕੂਲ ਨੂੰ ਗਈ ਸੀ ਤਾਂ ਰਸਤੇ ਵਿੱਚ ਹਾਦਸੇ ਨੇ ਉਸਦੀ ਜਾਨ ਲੈ ਲਈ। ਇਸ ਬਾਰੇ ਸਕੂਲ ਇੰਚਾਰਜ ਇੰਦਰਜੀਤ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਅੰਦਰ ਸਵੇਰ ਦੀ ਪ੍ਰਾਰਥਨਾ ਹੋ ਰਹੀ ਸੀ ਤਾਂ ਬਾਹਰੋਂ ਜ਼ੋਰਦਾਰ ਆੁਵਾਜ ਆਈ।
ਇਹ ਵੀ ਪੜ੍ਹੋ: ਗੁਜਰਾਤ ‘ਚ CM ਮਾਨ ਦੀ ਲਲਕਾਰ, ‘ਪਹਿਲਾਂ ਅੰਗਰੇਜ਼ਾਂ ਵਿਰੁੱਧ ਲੜੇ ਸੀ, ਹੁਣ ਚੋਰਾਂ ਖ਼ਿਲਾਫ਼ ਲੜਾਂਗੇ’
ਜਦੋਂ ਉਹ ਸਕੂਲ ਦੇ ਬਾਹਰ ਨਿਕਲੇ ਤਾਂ ਪਿੰਡ ਦੇ ਨੌਜਵਾਨਾਂ ਨੇ ਦੇਖਿਆ ਕਿ ਸੜਕ ਉਪਰ ਬੱਚੀ ਪਈ ਸੀ। ਜਿਸਨੂੰ ਕਿਸੇ ਬੁਲੇਟ ਸਵਾਰ ਵੱਲੋਂ ਦਰੜਿਆ ਗਿਆ ਸੀ । ਇਸ ਤੋਂ ਬਾਅਦ ਤੁਰੰਤ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: