ਖੰਨਾ ਦੇ ਪਾਇਲ ਥਾਣਾ ਅਧੀਨ ਆਉਂਦੇ ਪਿੰਡ ਸ਼ਾਹਪੁਰ ਵਿੱਚ ਬੁੱਧਵਾਰ ਦੇਰ ਰਾਤ ਚੱਲਦੀ ਕਾਰ ਵਿੱਚ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਚਾਲਕ ਨੇ ਇੰਜਣ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਕਾਰ ਰੋਕ ਦਿੱਤੀ ਸੀ ਅਤੇ ਖੁਦ ਬਾਹਰ ਨਿਕਲ ਗਿਆ। ਉਸੇ ਸਮੇਂ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਤੇ ਲੋਕਾਂ ਨੇ ਸਮਾਂ ਰਹਿੰਦੇ ਅੱਗ ‘ਤੇ ਕੰਟਰੋਲ ਕੀਤਾ। ਜਿਸ ਨਾਲ ਕੋਲ ਖੜ੍ਹੀ ਸੈਂਕੜੇ ਏਕੜ ਕਣਕ ਦੀ ਫਸਲ ਨੂੰ ਸੁਆਹ ਹੋਣ ਤੋਂ ਬਚਾ ਲਿਆ ਗਿਆ।
ਸਕੋਡਾ ਕਾਰ ਨੂੰ ਘੁਡਾਨੀ ਵਾਸੀ ਮਨਦੀਪ ਸ਼ਰਮਾ ਚਲਾ ਰਿਹਾ ਸੀ। ਉਹ ਮਕਡੋਨਲਡ ਤੋਂ ਆਪਣੇ ਪਿੰਡ ਜਾ ਰਿਹਾ ਸੀ। ਸ਼ਾਹਪੁਰ ਪਿੰਡ ਦੀ ਸੜਕ ‘ਤੇ ਮਨਦੀਪ ਸ਼ਰਮਾ ਨੇ ਇੰਜਣ ਵਿੱਚੋਂ ਧੂੰਆਂ ਨਿਕਲਦੇ ਦੇਖਿਆ ਤਾਂ ਉਸਨੇ ਤੁਰੰਤ ਕਾਰ ਰੋਕ ਦਿੱਤੀ। ਪਿੰਡ ਵਾਲਿਆਂ ਨੂੰ ਸੂਚਨਾ ਦਿੱਤੀ ਤੇ ਲੋਕਾਂ ਨੇ ਹਿੰਮਤ ਦਿਖਾ ਕੇ ਅੱਗ ਨੂੰ ਬੁਝਾਇਆ।
ਇਹ ਵੀ ਪੜ੍ਹੋ: CM ਮਾਨ ਅੱਜ ਕਰਨਗੇ ਕੈਂਪੇਨ ਲਾਂਚ, ਮੋਹਾਲੀ ‘ਚ ਪਾਰਟੀ ਦੇ ਸਾਰੇ ਉਮੀਦਵਾਰਾਂ ਨਾਲ ਕਰਨਗੇ ਮੁਲਾਕਾਤ
ਦੱਸ ਦੇਈਏ ਕਿ ਜਿਸ ਸੜਕ ਨੂੰ ਕਾਰ ਨੂੰ ਅੱਗ ਲੱਗੀ, ਉਸਦੇ ਦੋਨੋਂ ਪਾਸੇ ਕਣਕ ਦੀ ਫਸਲ ਪੱਕ ਕੇ ਤਿਆਰ ਹੈ। ਜੇਕਰ ਅੱਗ ਦੀ ਇੱਕ ਚਿੰਗਾੜੀ ਵੀ ਫਸਲ ਤੱਕ ਪਹੁੰਚ ਜਾਂਦੀ ਤਾਂ ਕਈ ਏਕੜ ਫਸਲ ਸੜ੍ਹ ਕੇ ਸੁਆਹ ਹੋ ਜਾਣੀ ਸੀ। ਅੱਗ ਪਿੰਡ ਦੇ ਰਿਹਾਇਸ਼ੀ ਇਲਾਕੇ ਤੱਕ ਵੀ ਪਹੁੰਚ ਸਕਦੀ ਸੀ। ਇਸ ਤੋਂ ਬਹੁਤ ਵੱਡਾ ਬਚਾਅ ਰਿਹਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ SHO ਸਤਨਾਮ ਸਿੰਘ ਵੀ ਆਪਣੀ ਟੀਮ ਸਣੇ ਮੌਕੇ ‘ਤੇ ਪਹੁੰਚ ਗਏ ਸਨ। ਜਿਨ੍ਹਾਂ ਨੇ ਪਿੰਡ ਦੇ ਲੋਕਾਂ ਦੀ ਅੱਗ ਬੁਝਾਉਣ ਵਿੱਚ ਮਦਦ ਕੀਤੀ।
ਵੀਡੀਓ ਲਈ ਕਲਿੱਕ ਕਰੋ -: