ਜੇਕਰ ਤੁਹਾਡੇ ਸੁਪਨੇ ਵੱਡੇ ਹਨ ਤਾਂ ਤੁਹਾਨੂੰ ਸਖ਼ਤ ਮਿਹਨਤ ਵੀ ਕਰਨੀ ਪਵੇਗੀ। ਇਹ ਸਫਲਤਾ ਦਾ ਮੰਤਰ ਜੱਜ ਬਣੀ ਖੰਨਾ ਦੀ ਬੇਟੀ ਪ੍ਰਭਜੋਤ ਕੌਰ ਨੇ ਦਿੱਤਾ ਹੈ। ਪ੍ਰਭਜੋਤ ਕੌਰ ਨੇ 2023 ਵਿੱਚ ਜੁਡੀਸ਼ਰੀ ਦਾ ਪੇਪਰ ਦਿੱਤਾ ਸੀ, ਜਿਸ ਵਿੱਚ ਉਸ ਨੇ ਸਫ਼ਲਤਾ ਹਾਸਲ ਕੀਤੀ ਅਤੇ ਜੱਜ ਬਣੀ। ਇਸ ਉਪਲਬਧੀ ਨਾਲ ਪ੍ਰਭਜੋਤ ਕੌਰ ਨੇ ਮਾਪਿਆਂ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
ਪੰਚਾਇਤੀ ਰਾਜ ਵਿਭਾਗ ਵਿੱਚ ਬਤੌਰ ਜੇਈ ਵਜੋਂ ਕੰਮ ਕਰਦੇ ਜਸਵੰਤ ਸਿੰਘ ਅਤੇ ਮਨਜੀਤ ਕੌਰ ਦੀ ਪੁੱਤਰੀ ਪ੍ਰਭਜੋਤ ਕੌਰ ਨੇ 2023 ਵਿੱਚ ਜੁਡੀਸ਼ਰੀ ਦਾ ਪੇਪਰ ਦਿੱਤਾ ਸੀ, ਜਿਸ ਵਿੱਚ ਉਸ ਨੇ ਸਫ਼ਲਤਾ ਹਾਸਲ ਕੀਤੀ। ਪ੍ਰਭਜੋਤ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਜਸਵੰਤ ਸਿੰਘ ਨੂੰ ਦਿੱਤਾ ਹੈ।
ਇਹ ਵੀ ਪੜ੍ਹੋ : ਸੁਮੇਰ ਪ੍ਰਤਾਪ ਸਿੰਘ ਹੋਣਗੇ ਚੰਡੀਗੜ੍ਹ ਦੇ SSP ਸੁਰੱਖਿਆ ਤੇ ਆਵਾਜਾਈ, 3 ਸਾਲ ਦਾ ਹੋਵੇਗਾ ਕਾਰਜਕਾਲ
ਉਸ ਦਾ ਕਹਿਣਾ ਹੈ ਕਿ ਉਸ ਨੂੰ ਘਰੋਂ ਬਹੁਤ ਸਹਿਯੋਗ ਮਿਲਿਆ ਜਿਸ ਦੀ ਬਦੌਲਤ ਉਹ ਅੱਜ ਜੱਜ ਬਣ ਸਕੀ ਹੈ। ਪ੍ਰਭਜੋਤ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਨਸਾਫ਼ ਕਰਨਾ ਹੋਵੇਗਾ। ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਧੀਆਂ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ।