ਲੁਧਿਆਣਾ ਦੇ ਸਿੱਧਵਾਂ ਬੇਟ ਇਲਾਕੇ ਵਿੱਚ ਸ਼ਰਾਬ ਦੇ ਠੇਕਿਆਂ ਦੇ ਇੰਚਾਰਜ ਇੰਦਰਜੀਤ ਸਿੰਘ ਕਰਿੰਦਿਆਂ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਇੱਕ ਮਹਿਲਾ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਇੰਚਾਰਜ ਇੰਦਰਜੀਤ ਸਿੰਘ ਨੇ ਉਸ ਦੇ ਘਰ ਦੀ ਤਲਾਸ਼ੀ ਲਈ । ਇਸ ਦੌਰਾਨ ਘਰ ਵਿੱਚ ਰਹਿ ਰਹੀ ਬਜ਼ੁਰਗ ਮਹਿਲਾ ਦੀ ਅਚਾਨਕ ਹਾਲਤ ਨਾਜ਼ੁਕ ਹੋ ਗਈ । ਉਸ ਨੂੰ ਤੁਰੰਤ ਸਿੱਧਵਾਂ ਬੇਟ ਵਿਖੇ ਡਾਕਟਰ ਕੋਲ ਲਿਜਾਇਆ ਗਿਆ ਪਰ ਮਹਿਲਾ ਨੇ ਦਮ ਤੋੜ ਦਿੱਤਾ। ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮੁਲਜ਼ਮ ਇੰਦਰਜੀਤ ਸਿੰਘ, ਵਿਜੇ ਸਿੰਘ ਉਰਫ ਲੱਡੂ, ਬੰਟੀ, ਕੁਲਜੀਤ ਸਿੰਘ ਗੀਤੂ, ਰਾਜੀਵ ਸਿੰਘ ਉਰਫ ਬੱਬੂ ਅਤੇ ਜਰਨੈਲ ਸਿੰਘ ਉਰਫ ਨਿੱਕਾ ਖਿਲਾਫ ਧਾਰਾ 304-A IPC ਤਹਿਤ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਬਜ਼ੁਰਗ ਮਹਿਲਾ ਦੇ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਅਤੇ ਇੱਕ ਭੈਣ ਹੈ । ਸਾਰੇ ਭੈਣ-ਭਰਾ ਆਪਣੇ ਪਰਿਵਾਰਾਂ ਨਾਲ ਵੱਖ-ਵੱਖ ਰਹਿੰਦੇ ਹਨ। ਉਨ੍ਹਾਂ ਦੀ ਭੈਣ ਮਨਜੀਤ ਕੌਰ ਉਰਫ ਰਾਣੋ ਬਾਈ ਆਪਣੀ ਮਾਂ ਨਾਲ ਵੱਖ ਰਹਿੰਦੀ ਹੈ। ਸ਼ਰਾਬ ਦੇ ਠੇਕੇ ਦੇ ਇੰਚਾਰਜ ਇੰਦਰਜੀਤ ਸਿੰਘ ਅਤੇ ਉਸ ਦੇ ਨਾਲ ਕਰਿੰਦੇ ਅਤੇ ਆਬਕਾਰੀ ਵਿਭਾਗ ਦੇ ਲੋਕ ਕਈ ਵਾਰ ਉਸ ਦੀ ਮਾਤਾ ਦੇ ਘਰ ਛਾਪੇਮਾਰੀ ਕਰ ਚੁੱਕੇ ਹਨ । ਉਹ ਕਈ ਵਾਰ ਉਸਦੀ ਮਾਂ ‘ਤੇ ਸ਼ਰਾਬ ਵੇਚਣ ਦਾ ਇਲਜ਼ਾਮ ਲਗਾ ਚੁੱਕੇ ਹਨ।
ਇਹ ਵੀ ਪੜ੍ਹੋ: ਰੋਪੜ ਦੀ 8 ਸਾਲਾ ਸਾਨਵੀ ਨੇ ਵਧਾਇਆ ਮਾਣ, ਰੂਸ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਤਿਰੰਗਾ
ਦੱਸ ਦੇਈਏ ਕਿ ਸ਼ਨੀਵਾਰ ਨੂੰ ਇੰਚਾਰਜ ਇੰਦਰਜੀਤ ਸਿੰਘ ਕਰਿੰਦੇ ਕੁਲਜੀਤ ਸਿੰਘ, ਰਾਜੀਵ ਸਿੰਘ ਅਤੇ ਜਰਨੈਲ ਸਿੰਘ ਨੂੰ ਨਾਲ ਲੈ ਕੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ । ਵਿਜੇ ਸਿੰਘ ਉਰਫ ਲੱਡੂ ਅਤੇ ਕੁਝ ਹੋਰ ਵਿਅਕਤੀ ਵੀ ਉਸ ਦੇ ਨਾਲ ਸਨ। ਤਲਾਸ਼ੀ ਦੇ ਸਮੇਂ ਉਸ ਦੀ ਮਾਤਾ ਕਰਤਾਰੋ ਬਾਈ ਅਤੇ ਭੈਣ ਮਨਜੀਤ ਕੌਰ ਉਰਫ ਰਾਣੋ ਬਾਈ ਘਰ ਵਿੱਚ ਮੌਜੂਦ ਸਨ। ਜਿਸ ਤੋਂ ਬਾਅਦ ਇੰਦਰਜੀਤ ਅਤੇ ਉਸਦੇ ਸਾਥੀਆਂ ਨੇ ਮਾਂ ਨੂੰ ਧਮਕੀਆਂ ਦਿੱਤੀਆਂ। ਇਸ ਕਾਰਨ ਉਸ ਦੀ ਮਾਂ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਹਾਲਤ ਨਾਜ਼ੁਕ ਹੋ ਗਈ। ਜਦੋਂ ਉਸਦੀ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਬੇਟੇ ਨੇ ਦੱਸਿਆ ਕਿ ਮਾਂ ਨੂੰ ਦਿਲ ਦਾ ਦੌਰਾ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -: