ਲੁਧਿਆਣਾ ਦੇ ਪਿੰਡ ਘੁੰਗਰਾਣਾ ਲੁਧਿਆਣਾ-ਧੂਰੀ ਤੇਲਵੇ ਲਾਈਨ ਦੇ ਨੇੜੇ ਇੱਕ ਪਰਿਵਾਰ ਨੇ ਟ੍ਰੇਨ ਅੱਗੇ ਛਾਲ ਲਗਾ ਕੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਹੈ। ਇਸ ਵਿੱਚ ਪਤੀ-ਪਤਨੀ ਤੇ ਉਨ੍ਹਾਂ ਦਾ ਪੁੱਤ ਸ਼ਾਮਿਲ ਹੈ। ਇਸ ਘਟਨਾ ਸਬੰਧੀ ਆਸਪਾਸ ਦੇ ਲੋਕਾਂ ਨੇ GRP ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਸੁਖਪਾਲ ਸਿੰਘ, ਉਸਦੀ ਪਤਨੀ ਸੁਖਦੀਪ ਕੌਰ ਤੇ ਉਨ੍ਹਾਂ ਦਾ ਪੁੱਤ ਬਲਜੋਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਆਰਥਿਕ ਟੰਗੀ ਨਾਲ ਜੂਝ ਰਿਹਾ ਸੀ।
ਪਰਿਵਾਰਕ ਸੂਤਰਾਂ ਅਨੁਸਾਰ ਸਿਰਫ਼ ਦੋ ਏਕੜ ਜ਼ਮੀਨ ਦੀ ਖੇਤੀ ਨਾਲ ਗੁਜ਼ਾਰਾ ਨਾ ਹੋਣ ਕਾਰਨ ਚੜ੍ਹੇ ਕਰਜ਼ੇ ਪਿੱਛੋਂ ਪਰਿਵਾਰ ਨੇ ਇਹ ਕਦਮ ਚੁੱਕਿਆ ਹੈ । ਮ੍ਰਿਤਕ ਸੁਖਪਾਲ ਸਿੰਘ ਦੇ ਚਚੇਰੇ ਭਰਾ ਜਤਿੰਦਰਪਾਲ ਸਿੰਘ ਬੱਬੂ ਨੇ ਦੱਸਿਆ ਕਿ ਅੱਧੀ ਰਾਤ ਨੂੰ ਇਸ ਦੁਖਾਂਤ ਦੀ ਖ਼ਬਰ ਪਰਿਵਾਰ ਲਈ ਵੱਡੇ ਸਦਮੇ ਵਾਲੀ ਗੱਲ ਸੀ। ਉੱਥੇ ਹੀ ਇਸ ਟ੍ਰੇਨ ਵਿੱਚ ਸਫਰ ਕਰ ਰਹੇ ਇੱਕ ਯਾਤਰੀ ਰੌਬੀ ਢੰਡ ਨੇ ਦੱਸਿਆ ਕਿ ਡ੍ਰਾਈਵਰ ਨੇ ਉਨ੍ਹਾਂ ਨੂੰ ਦੇਖ ਕੇ ਤੁਰੰਤ ਬ੍ਰੇਕ ਲਾ ਕੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰੁਕਦਿਆਂ-ਰੁਕਦਿਆਂ ਗੱਡੀ ਉਨ੍ਹਾਂ ਦੇ ਉੱਪਰੋਂ ਲੰਘ ਗਈ । ਇਹ ਵੀ ਪਤਾ ਲੱਗਿਆ ਹੈ ਕਿ ਰੇਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਪਰਿਵਾਰ ਨੇ ਆਪਣੀ ਕਾਰ ਨੇੜੇ ਰੇਲਵੇ ਕਰਾਸਿੰਗ ਕੋਲ ਖੜ੍ਹੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਪੰਜਾਬ ‘ਚ ਸੁਸਤ ਹੋਇਆ ਮਾਨਸੂਨ ! ਤਾਪਮਾਨ ‘ਚ ਵਾਧੇ ਦੇ ਆਸਾਰ, ਜਾਣੋ ਕਦੋਂ ਤੋਂ ਪਵੇਗਾ ਮੀਂਹ
ਮਿਲੀ ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਮਾਲ ਤੇ ਹੋਰ ਵੱਡੀਆਂ ਬਿਲਡਿੰਗਾਂ ਵਿੱਚ ਲਿਫਟ ਲਗਾਉਣ ਦਾ ਕੰਮ ਕਰਦਾ ਸੀ। ਉਹ ਆਪਣੇ ਪਰਿਵਾਰ ਵਿੱਚ ਇਕਲੌਤਾ ਪੁੱਤ ਸੀ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਸੁਖਦੀਪ ਦੇ ਕੋਲ ਇਨ੍ਹਾਂ ਦਿਨਾਂ ਵਿੱਚ ਬਹੁਤ ਘੱਟ ਕੰਮ ਸੀ। ਕੰਮ ਨਾ ਮਿਲਣ ਕਾਰਨ ਉਹ ਪਰੇਸ਼ਾਨ ਸੀ। ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ। ਰੇਲਵੇ ਪੁਲਿਸ ਚੌਕੀ ਅਹਿਮਦਗੜ੍ਹ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਜੀ.ਆਰ.ਪੀ. ਲੁਧਿਆਣਾ ਦੇ ਅਧਿਕਾਰੀਆਂ ਨੇ ਬੀ.ਐੱਨ.ਐੱਸ. ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਦੇਹਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: