ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਅਕਸਰ ਲੜਾਈ ਝਗੜਾ, ਮੋਬਾਈਲ ਮਿਲਣ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਰਗੀਆਂ ਖ਼ਬਰਾਂ ਲੋਕਾਂ ਨੂੰ ਸੁਣਨ ਅਤੇ ਪੜ੍ਹਨ ਨੂੰ ਮਿਲਦੀਆਂ ਹਨ। ਹੁਣ ਲੁਧਿਆਣਾ ਜੇਲ੍ਹ ਦਾ ਮਾਹੌਲ ਬਦਲਣਾ ਸ਼ੁਰੂ ਹੋ ਗਿਆ ਹੈ। ਜੇਲ੍ਹ ਵਿੱਚ ਖਿਡਾਰੀ ਤਿਆਰ ਹੋ ਰਹੇ ਹਨ, ਅਪਰਾਧੀ ਨਹੀਂ।
ਇਨ੍ਹਾਂ ਖਿਡਾਰੀਆਂ ਨੂੰ ਬਿਹਤਰੀਨ ਕੋਚਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਕਬੱਡੀ ਦੇ ਜਿਹੜੇ ਖਿਡਾਰੀ ਕਿਸੇ ਨਾ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਹਨ, ਉਹ ਬਾਕੀ ਕੈਦੀਆਂ ਨੂੰ ਕਬੱਡੀ ਦੀ ਸਿਖਲਾਈ ਦੇ ਰਹੇ ਹਨ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਕੈਦੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ। ਖੇਡਾਂ ਵਿੱਚ ਭਾਗ ਲੈਣ ਕਾਰਨ ਹੁਣ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੈਦੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਵਾਲੀਬਾਲ, ਬੈਡਮਿੰਟਨ, ਕਬੱਡੀ ਅਤੇ ਕੈਰਮ ਬੋਰਡ ਮੁਕਾਬਲਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਹੁਣ ਤਾਂ ਜੇਲ੍ਹ ਦੇ ਮੈਦਾਨਾਂ ਵਿੱਚ ਵੀ ਕਬੱਡੀ-ਕਬੱਡੀ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ ਅਤੇ ਕੈਦੀ ਇਸ ਦਾ ਪੂਰਾ ਫਾਇਦਾ ਉਠਾ ਰਹੇ ਹਨ। ਲੁਧਿਆਣਾ ਕੇਂਦਰੀ ਜੇਲ ਵਿਚ ਕੈਦੀਆਂ ਲਈ ਰੋਜ਼ਾਨਾ ਸ਼ਾਮ ਨੂੰ ਵਾਲੀਬਾਲ ਅਤੇ ਕਬੱਡੀ ਮੈਚ ਸ਼ੁਰੂ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਲੁਧਿਆਣਾ ਕੇਂਦਰੀ ਜੇਲ੍ਹ ਦੀ ਨਵੀਂ ਬੈਰਕ, ਕੇਯੂ ਵਾਰਡ ਅਤੇ ਸੈਂਟਰਲ ਹੱਟਾ ਸਮੇਤ ਤਿੰਨ ਵਾਰਡਾਂ ਵਿੱਚ ਤਿੰਨ ਵੱਖ-ਵੱਖ ਕਬੱਡੀ ਗਰਾਊਂਡ ਤਿਆਰ ਕੀਤੇ ਗਏ ਹਨ, ਜਦਕਿ ਸਾਰੀਆਂ ਬੈਰਕਾਂ ਵਿੱਚ ਵਾਲੀਬਾਲ ਦੇ ਨੈੱਟ ਲਗਾਏ ਗਏ ਹਨ। ਇਸ ਦੇ ਨਾਲ ਹੀ ਸਾਰੇ ਕੈਦੀਆਂ ਲਈ ਮੌਰਨਿੰਗ ਫਿਜ਼ੀਕਲ ਟਰੇਨਿੰਗ (ਪੀ.ਟੀ.) ਵੀ ਸ਼ੁਰੂ ਕੀਤੀ ਗਈ ਹੈ। ਲੁਧਿਆਣਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਸਾਡੇ ਕੋਲ ਲੁਧਿਆਣਾ ਜੇਲ੍ਹ ਵਿੱਚ ਕਰੀਬ 4300 ਕੈਦੀ ਹਨ। ਉਹ ਸਮੇਂ-ਸਮੇਂ ‘ਤੇ ਲੜਦੇ ਹਨ ਅਤੇ ਇਸ ਲਈ ਆਪਣੀ ਊਰਜਾ ਨੂੰ ਸਹੀ ਰਸਤੇ ‘ਤੇ ਚਲਾਉਣਾ ਮਹੱਤਵਪੂਰਨ ਹੈ। ਅਸੀਂ ਕੈਦੀਆਂ ਲਈ ਰੋਜ਼ਾਨਾ ਸ਼ਾਮ ਦੀਆਂ ਖੇਡਾਂ ਸ਼ੁਰੂ ਕਰ ਦਿੱਤੀਆਂ ਹਨ।