ਪੰਜਾਬ ਦੇ ਲੁਧਿਆਣਾ ਦੇ ਦੁੱਗਰੀ ਥਾਣੇ ਅਧੀਨ ਆਉਂਦੇ ਇੱਕ ਇਲਾਕੇ ਵਿੱਚ, ਇੱਕ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੇ ਨਾਲ ਉਸਦੇ ਗੁਆਂਢੀ ਵੱਲੋਂ ਸ਼ਰਮਨਾਕ ਹਰਕਤ ਕੀਤੀ। ਦੋਸ਼ੀ ਬੱਚੇ ਨੂੰ ਲਾਲਚ ਦੇ ਕੇ ਲੈ ਗਿਆ। ਉਹ ਉਸਨੂੰ ਆਪਣੇ ਕਮਰੇ ਵਿੱਚ ਲੈ ਗਿਆ ਜਿੱਥੇ ਉਸਨੇ ਉਸਨੂੰ ਨਸ਼ੀਲੇ ਪਦਾਰਥਾਂ ਨਾਲ ਭਰੀਆਂ ਸਿਗਰਟਾਂ ਪਿਲਾਈਆਂ। ਜਦੋਂ ਬੱਚਾ ਨਸ਼ੇ ਵਿੱਚ ਹੋ ਗਿਆ ਤਾਂ ਉਸਨੇ ਉਸ ਨਾਲ ਗਲਰ ਕੰਮ ਕੀਤਾ। ਪੀੜਤ ਬੱਚੇ ਦੀ ਮਾਂ ਨੇ ਮੁਲਜ਼ਮ ਵਿਰੁੱਧ ਦੁੱਗਰੀ ਥਾਣੇ ਵਿੱਚ ਮਾਮਲਾ ਵੀ ਦਰਜ ਕਰਵਾਇਆ ਹੈ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ 13 ਅਗਸਤ ਨੂੰ ਮੁਲਜ਼ਮ ਗੁਆਂਢੀ ਉਸਦੇ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੇ ਨੂੰ ਘਰੋਂ ਇਹ ਕਹਿ ਕੇ ਲੈ ਗਿਆ ਕਿ ਆਓ ਮੇਰੇ ਕਮਰੇ ਵਿੱਚ ਬੈਠ ਕੇ ਗੱਲ ਕਰੀਏ। ਮਹਿਲਾ ਦੇ ਅਨੁਸਾਰ, ਉਸਦਾ ਪੁੱਤਰ ਉਸਦੇ ਨਾਲ ਗਿਆ। ਉਨ੍ਹਾਂ ਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ। ਮੁਲਜ਼ਮ ਨੇ ਉਸਦੇ ਪੁੱਤਰ ਨੂੰ ਨਸ਼ੀਲੇ ਪਦਾਰਥਾਂ ਨਾਲ ਭਰੀਆਂ ਸਿਗਰਟਾਂ ਪਿਲਾਈਆਂ ਅਤੇ ਉਸ ਨਾਲ ਬੁਰਾ ਵਿਵਹਾਰ ਕੀਤਾ। ਜਦੋਂ ਬੱਚਾ ਘਰ ਆਇਆ ਤਾਂ ਘਟਨਾ ਦਾ ਪਤਾ ਲੱਗਿਆ।
ਇਹ ਵੀ ਪੜ੍ਹੋ : ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਸੜਕ ਹਾ.ਦ/ਸੇ ‘ਚ ਮੌ/ਤ, 5 ਮਹੀਨੇ ਪਹਿਲਾਂ ਹੀ ਪਰਿਵਾਰ ਨੂੰ ਮਿਲ ਕੇ ਗਿਆ ਸੀ ਵਿਦੇਸ਼
ਪੀੜਤ ਦੇ ਅਨੁਸਾਰ, ਉਸਨੇ ਤੁਰੰਤ ਦੁੱਗਰੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਬੱਚੇ ਦਾ ਮੈਡੀਕਲ ਚੈੱਕਅਪ ਵੀ ਕਰਵਾਇਆ ਗਿਆ ਹੈ। ਪੀੜਤਾ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਦੂਜੇ ਪਾਸੇ, ਪੁਲਿਸ ਅਧਿਕਾਰੀ ਰਵਿੰਦਰ ਕੁਮਾਰ ਦੇ ਅਨੁਸਾਰ, ਮਾਮਲੇ ਸਬੰਧੀ ਟੀਮ ਗਠਿਤ ਕੀਤੀ ਹੈ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਮੁਲਜ਼ਮ ਅਜੇ ਫਰਾਰ ਹੈ। ਜਲਦੀ ਹੀ ਮਾਮਲਾ ਹੱਲ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























