ਮਾਲੇਰਕੋਟਲਾ-ਖੰਨਾ ਮੁੱਖ ਸੜਕ ’ਤੇ ਬੀਤੀ ਰਾਤ ਸਵਾ 11 ਵਜੇ ਦੇ ਕਰੀਬ ਇੱਕ ਭਿ.ਆ.ਨਕ ਸੜਕ ਹਾ.ਦਸਾ ਵਾਪਰਿਆ। ਇਸ ਹਾ.ਦਸੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌ.ਤ ਹੋ ਗਈ ਹੈ, ਜਦਕਿ ਦੋ ਨੌਜਵਾਨ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਖੰਨਾ ਤੋਂ ਮਾਲੇਰਕੋਟਲਾ ਨੂੰ ਆ ਰਹੀ ਇੱਕ ਸਕੌਡਾ ਕਾਰ ਵਿੱਚ 5 ਦੋਸਤ ਸਵਾਰ ਹੋ ਕੇ ਮੋਹਾਲੀ ਤੋਂ ਮਾਲੇਰਕੋਟਲਾ ਨੂੰ ਵਾਪਸ ਪਰਤ ਰਹੇ ਸਨ। ਜਦੋਂ ਉਹ ਪਿੰਡ ਰਾਣਵਾਂ ਪਹੁੰਚੇ ਤਾਂ ਅਚਾਨਕ ਕਾਰ ਦਾ ਡ੍ਰਾਈਵਰ ਸਾਈਡ ਵਾਲੇ ਅਗਲਾ ਟਾਇਰ ਫਟ ਗਿਆ। ਟਾਇਰ ਫਟਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਕਾਫੀ ਦੂਰ ਤੱਕ ਚਲੀ ਗਈ ।
ਇਸ ਹਾ.ਦਸੇ ਵਿੱਚ ਕਾਰ ਸਵਾਰ ਪੰਜ ਨੌਜਵਾਨਾਂ ਵਿੱਚ ਸਿਮਰਨਜੀਤ ਸਿੰਘ, ਮਨਵੀਰ ਸਿੰਘ, ਆਲੀਸ਼ਾਨ, ਉਮੈਰ ਅਸਲਮ ਤੇ ਪ੍ਰਭਸਿਮਰਨ ਸਿੰਘ ਪੁੱਤਰ ਗੁਰਤੇਜ ਸਿੰਘ ਸ਼ਾਮਿਲ ਸਨ। ਮਿਲੀ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਤੇ ਆਲੀਸ਼ਾਨ ਦੀ ਮਾਲੇਰਕੋਟਲਾ ਹਸਪਤਾਲ ਪਹੁੰਚਦਿਆਂ ਹੀ ਮੌ.ਤ ਹੋ ਗਈ ਜਦਕਿ ਉਮੈਰ ਅਸਲਮ ਨੇ ਲੁਧਿਆਣੇ ਜਾਂਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ। ਇਸ ਹਾਦਸੇ ਵਿੱਚ ਦੋ ਜ਼ਖਮੀ ਨੌਜਵਾਨਾਂ ਮਨਵੀਰ ਸਿੰਘ ਤੇ ਪ੍ਰਭਸਿਮਰਨ ਸਿੰਘ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਮੌਸਮ ਨੇ ਲਈ ਕਰਵਟ! ਕਈ ਇਲਾਕਿਆਂ ‘ਚ ਪੈ ਰਿਹਾ ਭਾਰੀ ਮੀਂਹ, IMD ਵੱਲੋਂ ਅਲਰਟ ਜਾਰੀ
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਪਿੰਡ ਵਾਸੀਆਂ ਨੇ ਤੁਰੰਤ ਥਾਣਾ ਅਹਿਮਦਗੜ੍ਹ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਮ੍ਰਿ.ਤਕਾਂ ਸਣੇ ਜ਼ਖਮੀ ਕਾਰ ਸਵਾਰ ਨੌਜਵਾਨਾਂ ਨੂੰ ਪੁਲਿਸ ਦੀ ਮਦਦ ਨਾਲ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਪਹੁੰਚਾਇਆ । ਥਾਣਾ ਸਦਰ ਅਹਿਮਦਗੜ੍ਹ ਵਿਖੇ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿ.ਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: