ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਵਿੱਚ ਇਕ ਅਹਿਮ ਬਦਲਾਅ ਕੀਤਾ ਹੈ। ਸਰਦੀ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ‘ਚ ਦੇਸੀ ਘਿਓ ਦਾ ਹਲਵਾ ਵੀ ਪਰੋਸਿਆ ਜਾਵੇਗਾ। ਬੱਚਿਆਂ ਨੂੰ ਹਰ ਬੁੱਧਵਾਰ ਦੇਸੀ ਘਿਓ ਦਾ ਹਲਵਾ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਸਿੱਖਿਆ ਵਿਭਾਗ ਨੇ ਨਵੇਂ ਸਾਲ ਲਈ ਮਿਡ-ਡੇ-ਮੀਲ ਦਾ ਮੀਨੂ ਜਾਰੀ ਕਰ ਦਿੱਤਾ ਹੈ।
ਸਿੱਖਿਆ ਵਿਭਾਗ ਵੱਲੋਂ ਜਾਰੀ ਨਵੇਂ ਮਿਡ ਡੇਅ ਮੀਲ ਮੀਨੂ ਮੁਤਾਬਕ ਬੱਚਿਆਂ ਨੂੰ ਹਰ ਬੁੱਧਵਾਰ ਕਾਲੇ/ਚਿੱਟੇ ਚਨੇ ਨਾਲ ਹਲਵਾ ਪਰੋਸਿਆ ਜਾਵੇਗਾ। ਫਿਲਹਾਲ ਸਰਕਾਰੀ ਸਕੂਲ ਵਿੱਚ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਕਾਰਨ ਇਹ ਨਵਾਂ ਮੀਨੂ 8 ਦਸੰਬਰ ਨੂੰ ਸਕੂਲ ਖੁੱਲ੍ਹਦੇ ਹੀ ਲਾਗੂ ਹੋ ਜਾਵੇਗਾ। ਇਹ ਮੀਨੂ 31 ਜਨਵਰੀ ਤੱਕ ਰਹੇਗਾ। ਇਸ ਤੋਂ ਬਾਅਦ ਸਰਕਾਰ ਵੱਲੋਂ ਇਸ ਵਿੱਚ ਬਦਲਾਅ ਕੀਤੇ ਜਾਣਗੇ।
ਇਹ ਵੀ ਪੜ੍ਹੋ : ਨਾਭਾ : ਸਹੁਰਿਆਂ ਤੋਂ ਤੰਗ ਆ ਕੇ ਸ਼ਖਸ ਨੇ ਆਪਣੀ ਜੀ.ਵ.ਨ ਲੀ/ਲਾ ਕੀਤੀ ਸ.ਮਾਪ/ਤ, 2 ਬੱਚਿਆਂ ਦਾ ਸੀ ਪਿਤਾ
ਨਵਾਂ ਮਿਡ ਡੇ ਮੀਲ ਮੀਨੂ
ਸੋਮਵਾਰ – ਦਾਲ (ਮੌਸਮੀ ਸਬਜ਼ੀਆਂ ਮਿਲਾ ਕੇ ) ਅਤੇ ਰੋਟੀ
ਮੰਗਲਵਾਰ – ਰਾਜਮਾ ਚੌਲ ਅਤੇ ਖੀਰ
ਬੁੱਧਵਾਰ – ਕਾਲੇ ਅਤੇ ਚਿੱਟੇ ਚਨੇ (ਆਲੂ ਮਿਲਾ ਕੇ ) ਅਤੇ ਦੇਸੀ ਘਿਓ ਦਾ ਹਲਵਾ ਪੁਰੀ ਰੋਟੀ ਦੇ ਨਾਲ।
ਵੀਰਵਾਰ – ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਨਾਲ) ਅਤੇ ਚੌਲ
ਸ਼ੁੱਕਰਵਾਰ – ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ – ਮਾਹ ਛੋਲਿਆਂ ਦੀ ਦਾਲ, ਚੌਲ ਅਤੇ ਕਿੰਨੂ
ਵੀਡੀਓ ਲਈ ਕਲਿੱਕ ਕਰੋ -: