ਅੱਜ-ਕੱਲ੍ਹ ਮਾਪੇ ਆਪਣੇ ਸੁੱਖ ਅਤੇ ਸ਼ਾਂਤੀ ਲਈ ਛੋਟੇ ਬੱਚਿਆਂ ਨੂੰ ਮੋਬਾਈਲ ਫੋਨ ਵਰਤਣ ਲਈ ਦੇ ਦਿੰਦੇ ਹਨ, ਪਰ ਕਈ ਵਾਰ ਇਹ ਸੁਵਿਧਾ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸੇ ਤਰ੍ਹਾਂ ਦੀ ਇੱਕ ਦਰਦਨਾਕ ਘਟਨਾ ਪਿੰਡ ਸੰਗ ਢੇਸੀਆਂ ‘ਚ ਵਾਪਰੀ ਹੈ। ਇੱਕ 10 ਸਾਲ ਦੇ ਮਾਸੂਮ ਬੱਚੇ ਦੇ ਹੱਥ ਵਿੱਚ ਅਚਾਨਕ ਹੀ ਫੋਨ ਬਲਾਸਟ ਹੋ ਗਿਆ। ਇਸ ਘਟਨਾ ਵਿੱਚ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ।
ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ 10 ਸਾਲਾਂ ਦਾ ਬੇਟਾ ਬਾਥਰੂਮ ਵਿੱਚ ਫੋਨ ਚਲਾ ਰਿਹਾ ਸੀ, ਇਸ ਦੌਰਾਨ ਅਚਾਨਕ ਮੋਬਾਈਲ ਹੱਥ ਵਿੱਚ ਹੀ ਬਲਾਸਟ ਕਰ ਗਿਆ। ਬਲਾਸਟ ਨਾਲ ਬੱਚੇ ਦਾ ਹੱਥ ਜਲ ਗਿਆ ਅਤੇ ਉਹ ਤੁਰੰਤ ਚੀਕਾਂ ਮਾਰਦਾ ਹੋਇਆ ਬਾਹਰ ਨਿਕਲਿਆ। ਜਦੋਂ ਮਾਤਾ ਬਾਥਰੂਮ ਵਿੱਚ ਦਾਖ਼ਲ ਹੋਈ ਤਾਂ ਉੱਥੇ ਫੋਨ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ਬਰਨਾਲਾ : ਖਾਲੀ ਪਲਾਟ ‘ਚੋਂ ਮਿਲੀ ਨੌਜਵਾਨ ਦੀ ਦੇ.ਹ, 3 ਦਿਨਾਂ ਤੋਂ ਸੀ ਲਾਪਤਾ; ਪਰਿਵਾਰ ਨੇ ਜਤਾਇਆ ਕ.ਤ.ਲ ਦਾ ਸ਼ੱਕ
ਬੱਚੇ ਦੇ ਪਿਤਾ ਨੇ ਕਿਹਾ ਕਿ ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਖੇਡਾਂ ਤੇ ਬਾਹਰੀ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ। ਇਹ ਮਾਮਲਾ ਮਾਪਿਆਂ ਲਈ ਇੱਕ ਵੱਡੀ ਸਿੱਖ ਹੈ ਕਿ ਬੱਚਿਆਂ ਨੂੰ ਮੋਬਾਈਲ ਫੋਨ ਦੀ ਅਤਿ ਵਰਤੋਂ ਤੋਂ ਬਚਾਇਆ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























