ਪੰਜਾਬ ਵਿੱਚ ਆਏ ਦਿਨ ਸ਼ਰਾਰਤੀ ਅਨਸਰਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ ਹੈ। ਅੰਬਾਲਾ ਦਿੱਲੀ ਨੈਸ਼ਨਲ ਹਾਈਵੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਇੱਕ 45 ਸਾਲਾਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦਰਜਨ ਤੋਂ ਵੱਧ ਵਿਅਕਤੀਆਂ ਨੇ ਹਮਲਾ ਕਰ ਕੇ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਨੌਜਵਾਨ ਦੀ ਸੜਕ ਤੇ ਹੀ ਮੌਤ ਹੋ ਗਈ ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਦੇ ਲਈ ਲਿਆਂਦਾ ਗਿਆ।
ਥਾਣਾ SHO ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਗੁੱਜਰ ਪਰਿਵਾਰ ਦਾ ਅੱਜ ਇਥੇ ਮਟਰ ਹੋ ਗਿਆ ਹੈ ਤੇਜ ਧਰ ਹਥਿਆਰਾਂ ਨਾਲ ਜਖਮੀ ਕਰਕੇ 45 ਸਾਲਾਂ ਨੌਜਵਾਨ ਰਹੀਮ ਨੂੰ ਚਲੇ ਜਾਏ ਸਨ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਪਾਰਟੀ ਨੂੰ ਸੂਚਨਾ ਮਿਲਦੇ ਸਾਰ ਜੀ ਅਸੀਂ ਮੌਕੇ ਤੇ ਪਹੁੰਚ ਗਏ ਅਤੇ ਮਿਰਤਕ ਵੀ ਲਾਚ ਦਾ ਪੋਸਟਮਾਟ ਕਰਵਾਉਣ ਵਾਸਤੇ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੀ ਮੋਚਲੀ ਵਿੱਚ ਰੱਖ ਦਿੱਤਾ ਗਿਆ ਹੈ ਜਿਸ ਦਾ ਕੱਲ ਪੋਸਟਮਾਰਟਮ ਕਰਵਾ ਕੇ ਸੰਸਕਾਰ ਵਾਸਤੇ ਲਾਸ਼ ਵਾਰਤਾ ਹਵਾਲੇ ਕਰ ਦਿੱਤੇ ਜਾਵੇਗੀ ਅਤੇ ਮੁਲਮਨ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇ।
ਮ੍ਰਿਤਕ ਹਰੀਮ ਦੇ ਭਰਾ ਲਾਲ ਜੀ ਨੇ ਦੱਸਿਆ ਕਿ ਮੇਰੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਅਤੇ ਜੋ ਚਾਰ ਗੱਡੀਆਂ ਵਿੱਚ ਹਮਲਾਵਰ ਆਏ ਸਨ ਉਹਨਾਂ ਦਾ ਸਖਤ ਕਾਰਵਾਈ ਕੀਤੀ ਜਾਵੇ। ਮ੍ਰਿਤਕ ਰਹੀਮ ਦੇ ਭਰਾ ਦੀਪ ਮੁਹੰਮਦ ਨੇ ਦੱਸਿਆ ਕਿ ਚਾਰ ਗੱਡੀਆਂ ਵਿੱਚ ਹਮਲਾਵਰ ਆਏ ਸਨ ਅਤੇ ਮੇਰੇ ਭਰਾ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਏ ਹਨ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡੇ ਮਦਦ ਕੀਤੀ ਜਾਵੇ ਅਤੇ ਨੌਜਵਾਨ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਫਰਨੀਚਰ ਮਾਰਕੀਟ ’ਤੇ ਚੱਲਿਆ ਪ੍ਰਸ਼ਾਸਨ ਦਾ ਬੁਲਡੋਜ਼ਰ, ਢਾਹੀਆਂ ਦੁਕਾਨਾਂ, ਭਾਰੀ ਪੁਲਿਸ ਬਲ ਤਾਇਨਾਤ
ਮ੍ਰਿਤਕ ਦੇ ਭਰਾ ਸਲੀਮ ਖਾਨ ਨੇ ਆਖਿਆ ਜੋ ਸਾਨੂੰ ਇਨਸਾਫ ਚਾਹੀਦਾ ਹੈ ਚਾਰ ਗੱਡੀਆਂ ਆਈਆਂ ਸਨ, ਉਹਨਾਂ ਵਿੱਚ ਲੋਕ ਸਵਾਰ ਸਨ ਜਿਨਾਂ ਨੇ ਮੇਰੇ ਭਰਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ ਹੈ ਸਾਨੂੰ ਇਨਸਾਫ ਚਾਹੀਦਾ ਹੈ। ਡਾਕਟਰ ਰਨਧੀਰ ਸਿੰਘ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਸਰਕਾਰੀ ਹਸਪਤਾਲ ਪੀ ਐਮਰਜੈਂਸੀ ਵਿੱਚ ਡਿਊਟੀ ਦੇ ਰਿਹਾ ਹਾਂ ਇੱਕ ਗੁੱਜਰ ਪਰਿਵਾਰ ਵੱਲੋਂ ਜੋ ਰਹੀਮ ਨੌਜਵਾਨ ਲਿਆਂਦਾ ਗਿਆ ਸੀ ਪਹਿਲਾਂ ਹੀ ਮੌਤ ਹੋਈ ਹੋਈ ਸੀ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਦੇ ਲਈ ਮੋਸਟਰੀ ਵਿੱਚ ਰੱਖ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























