ਕੁੱਤਿਆਂ ਦੇ ਵੱਢਣ ਦੇ ਬਾਅਦ ਵੈਕਸੀਨ ਨਾ ਲਗਵਾਉਣਾ ਜਾਨਲੇਵਾ ਹੋ ਸਕਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਠਾਨਕੋਟ ਦੇ ਪਿੰਡ ਮੈਰਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕੁੱਤੇ ਵੱਲੋਂ ਵੱਢਣ ਦੇ ਬਾਅਦ ਮਾਂ ਅਤੇ ਧੀ ਵੱਲੋਂ ਟੀਕੇ ਨਹੀਂ ਲਗਾਏ ਗਏ ਤਾਂ ਉਹਨਾਂ ਦੀ ਛੇ ਮਹੀਨੇ ਬਾਅਦ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੱਲ੍ਹ ਸਿਵਲ ਹਸਪਤਾਲ ਪਠਾਨਕੋਟ ਦੇ ਐਮਰਜੈਂਸੀ ਵਿੱਚ ਮਾਂ ਧੀ ਆਏ ਹਨ, ਮਾਂ ਪੁਜਾ ਦੀ ਉਮਰ ਲਗਭਗ 40 ਸਾਲ ਅਤੇ ਬੇਟੀ ਸਲੋਨੀ ਦੀ 18 ਸਾਲ ਦੱਸੀ ਜਾ ਰਹੀ ਹੈ।
ਮਾਂ-ਧੀ ਨੂੰ ਲਗਭਗ ਛੇ ਮਹੀਨੇ ਪਹਿਲਾਂ ਕੁੱਤੇ ਵੱਲੋਂ ਵੱਢਿਆ ਗਿਆ ਸੀ ਪਰ ਉਨਾਂ ਵੱਲੋਂ ਵੈਕਸੀਨ ਨਹੀਂ ਲਗਾਈ ਗਈ, ਜਿਸ ਦੇ ਚਲਦੇ ਉਨਾਂ ਦੇ ਵਿੱਚ ਗੰਭੀਰ ਲੱਛਣ ਦੇਖਣ ਨੂੰ ਮਿਲੇ ਹਨ, ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੀੜਤਾਂ ਦੇ ਮੂੰਹ ਵਿੱਚੋਂ ਪਾਣੀ ਆ ਰਿਹਾ ਸੀ, ਚੱਕਰ ਆ ਰਹੇ ਸਨ ਜੋਰ-ਜੋਰ ਨਾਲ ਚੀਕ ਰਹੇ ਸਨ ਅਤੇ ਮਾਂ ਸਹੀ ਦੀ ਹਾਲਤ ਗੰਭੀਰ ਨਜ਼ਰ ਆ ਰਹੀ ਸੀ। ਡਾਕਟਰ ਵੱਲੋਂ ਉਹਨਾਂ ਦਾ ਨਿਰੀਖਣ ਕੀਤਾ ਗਿਆ ਅਤੇ ਉਹਨਾਂ ਵਿੱਚ ਰੈਬਿਜ ਦੀ ਸੰਭਾਵਨਾ ਨਜ਼ਰ ਆ ਰਹੀ ਸੀ ਜਿਸ ਨੂੰ ਦੇਖਦੇ ਹੋਏ ਮਰੀਜ਼ਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ, ਜਿਸ ਦੇ ਬਾਅਦ ਹਸਪਤਾਲ ਤੋਂ ਬਾਹਰ ਆਉਣ ਦੇ ਬਾਅਦ ਸਹੀ ਦੀ ਮੌਤ ਹੋ ਗਈ, ਜਦੋ ਕਿ ਮਾਂ ਨੂੰ ਜੰਮੂ ਲੈ ਕੇ ਜਾ ਰਹੇ ਸੀ ਕਿ ਰਸਤੇ ਵਿੱਚ ਮੌਤ ਹੋ ਗਈ।
ਲੋਕਾਂ ਨੂੰ ਸੁਨੇਹਾ ਦਿੰਦੇ ਹੋਏ SMO ਡਾਕਟਰ ਸੁਨੀਲ ਚੰਦ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਕੁੱਤਾ ਕਿਸੇ ਨੂੰ ਵੱਢਦਾ ਹੈ ਤਾਂ ਮਰੀਜ਼ ਨੂੰ ਐਂਟੀ ਰੈਬਿਜ ਵੈਕਸੀਨ ਲੈਣੀ ਚਾਹੀਦੀ ਹੈ, ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਪਠਾਨਕੋਟ ਵਿੱਚ ਐਂਟੀ ਰੈਬਿਜ ਵੈਕਸੀਨ ਮੁਫਤ ਲਗਾਈ ਜਾਂਦੀ ਹੈ, ਇਸ ਸੰਬੰਧ ਵਿੱਚ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਵਿਜੇ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਨੂੰ ਕੁੱਤੇ ਵੱਲੋਂ ਵੱਢਿਆ ਜਾਂਦਾ ਹੈ ਤਾਂ ਪੀੜਿਤ ਵਿਅਕਤੀ ਵਿੱਚ ਪਹਿਲੇ ਦਿਨ ਤੋਂ ਲੈ ਕੇ ਇੱਕ ਸਾਲ ਦੇ ਵਿੱਚ ਰੈਬਿਜ ਦੇ ਲੱਛਣ ਦੇਖਣ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ : ਫਿਲੌਰ ‘ਚ ਸਵਾਰੀਆਂ ਨਾਲ ਭਰੇ ਆਟੋ ਤੇ ਕਾਰ ਵਿਚਾਲੇ ਹੋਈ ਟੱ.ਕ/ਰ, 3 ਦੀ ਮੌ/ਤ, 1 ਬੱਚੇ ਸਣੇ ਤਿੰਨ ਗੰਭੀਰ ਜ਼ਖਮੀ
ਡਾਕਟਰ ਵਿਜੇ ਕੁਮਾਰ ਨੇ ਅੱਗੇ ਕਿਹਾ ਕਿ ਸਾਰਿਆਂ ਨੂੰ ਚਾਹੀਦਾ ਹੈ ਕਿ ਕੁੱਤੇ, ਬਿੱਲੀ, ਬਾਂਦਰ ਅਤੇ ਚਮਗਾਦੜ ਦੇ ਵੱਢਣ ਦੇ ਬਾਅਦ ਐਂਟੀ ਰੈਬਿਸ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਗੰਭੀਰ ਬਿਮਾਰੀ ਤੋਂ ਬਚ ਸਕੀਏ, ਉਹਨਾਂ ਦੱਸਿਆ ਕਿ ਹਰ ਸਾਲ ਲਗਭਗ 25 ਹਜਾਰ ਲੋਕ ਰੈਬਿਜ ਨਾਲ ਮੌਤ ਦਾ ਸ਼ਿਕਾਰ ਬਣ ਰਹੇ ਹਨ, ਇਸ ਲਈ ਕੁੱਤਾ, ਬਿੱਲੀ, ਬਾਂਦਰ ਪਾਲਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਸਰਕਾਰੀ ਪਸ਼ੂ ਹਸਪਤਾਲ ਤੋਂ ਵੈਕਸੀਨ ਜਰੂਰ ਲਗਵਾਉਣ।
ਵੀਡੀਓ ਲਈ ਕਲਿੱਕ ਕਰੋ -:
























