ਭਵਾਨੀਗੜ੍ਹ ਦੇ ਮਹਾਂਵੀਰ ਬਸਤੀ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਾਂ ਨੇ ਆਪਣੀ ਲਾਡਲੀ 8 ਸਾਲਾਂ ਧੀ ਦੇ ਨਾਲ ਜ਼ਹਿਰੀਲੀ ਚੀਜ਼ ਖਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਖ਼ੁਦਕੁਸ਼ੀ ਦੇ ਕਰਨਾ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਦੇ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਮਹਿਲਾ ਦੇ ਜੇਠ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਪਤਾ ਨਹੀਂ ਮੇਰੀ ਭਰਜਾਈ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ। ਸਾਡਾ ਸਾਰਾ ਪਰਿਵਾਰ ਸਦਮੇ ਵਿੱਚ ਹੈ। ਮੇਰੀ ਭਰਜਾਈ ਮੇਰੇ ਤੋਂ ਉਮਰ ਵਿੱਚ ਛੋਟੀ ਹੈ ਅਤੇ ਮੇਰਾ ਉਸਦੇ ਨਾਲ ਵਤੀਰਾ ਹਮੇਸ਼ਾ ਧੀਆਂ ਵਾਂਗ ਰਿਹਾ। ਜੇਕਰ ਉਹ ਕਿਸੇ ਮਾਨਸਿਕ ਪਰੇਸ਼ਾਨੀ ਤੋਂ ਜੂਝ ਰਹੀ ਸੀ ਤਾਂ ਮੈਨੂੰ ਜਰੂਰ ਦੱਸਦੀ ਤਾਂ ਸ਼ਾਇਦ ਇਹ ਮੰਦਭਾਗੀ ਘਟਨਾ ਵਾਪਰ ਦੀ ਹੀ ਨਹੀਂ।
ਇਹ ਵੀ ਪੜ੍ਹੋ : SSOC ਅੰਮ੍ਰਿਤਸਰ ਤੇ ਕੇਂਦਰੀ ਏਜੰਸੀ ਨੂੰ ਮਿਲੀ ਸਫ਼ਲਤਾ, SBS ਨਗਰ ਦੇ ਨੇੜੇ ਜੰਗਲਾਂ ‘ਚੋਂ ਹ.ਥਿਆ/ਰ ਕੀਤੇ ਰਿਕਵਰ
ਜੱਸੀ ਨੇ ਅੱਗੇ ਕਿਹਾ ਕਿ ਅਸੀਂ ਉਸ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਮੌਕੇ ‘ਤੇ ਡਾਕਟਰਾਂ ਤੋਂ ਇਲਾਜ ਵੀ ਕਰਵਾਇਆ ਗਿਆ ਪਰ ਅਸੀਂ ਉਨ੍ਹਾਂ ਦੀ ਜਾਨ ਨਹੀਂ ਬਚਾ ਪਾਏ। ਫਿਲਹਾਲ ਮਾਂ ਅਤੇ ਧੀ ਦਾ ਸਸਕਾਰ ਹੋ ਗਿਆ ਹੈ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























