ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਸਦ ਵਿੱਚ ਪਰਾਲੀ ਦੇ ਮੁੱਦੇ ਨੂੰ ਚੁੱਕਿਆ। ਸਾਂਸਦ ਸੰਦੀਪ ਪਾਠਕ ਨੇ ਕੇਂਦਰੀ ਸਰਕਾਰ ਨੂੰ ਸੂਬਾ ਸਰਕਾਰ ਦਾ ਸਹਿਯੋਗ ਕਰ ਇਸਦਾ ਹੱਲ ਕੱਢਣ ਦੀ ਗੱਲ ਕਹੀ ਹੈ। ਸਾਂਸਦ ਪਾਠਕ ਨੇ ਪ੍ਰਸ਼ਨ-ਉੱਤਰ ਕਾਲ ਦੌਰਾਨ ਇਸ ਮੁੱਦੇ ਨੂੰ ਚੁੱਕਿਆ। MP ਸੰਦੀਪ ਪਾਠਕ ਨੇ ਸੰਸਦ ਵਿੱਚ ਕਿਹਾ ਕਿ ਪਰਾਲੀ ਸਾੜਨ ਦੇ ਲਈ ਅਸੀਂ ਕਿਸਾਨਾਂ ਨੂੰ ਦੋਸ਼ੀ ਠਹਿਰਾਉਂਦੇ ਹਾਂ, ਜਦਕਿ ਕੋਈ ਕਿਸਾਨ ਸ਼ੌਂਕ ਨਾਲ ਨਹੀਂ ਬਲਕਿ ਮਜ਼ਬੂਰੀ ਵਿੱਚ ਪਰਾਲੀ ਸਾੜਦਾ ਹੈ। ਇਸਦੇ ਲਈ ਸਪੱਸ਼ਟ ਤੌਰ ‘ਤੇ ਸਰਕਾਰਾਂ ਜ਼ਿੰਮੇਵਾਰ ਹਨ। ਪਰਾਲੀ ਸਾੜਨ ਤੋਂ ਰੋਕਣ ਦਾ ਸਭ ਤੋਂ ਵੱਡਾ ਹੱਲ ਇਹ ਹੈ ਕਿ ਸਰਕਾਰ ਕਿਸਾਨਾਂ ਨੂੰ ਉਚਿਤ ਵਿੱਤੀ ਮਦਦ ਦੇਵੇ।
ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਦੇ ਲਈ 1000 ਰੁਪਏ ਪ੍ਰਤੀ ਏਕੜ ਦੇਣ ਦਾ ਪ੍ਰਸਤਾਵ ਦਿੱਤਾ ਹੈ ਤੇ ਕੇਂਦਰ ਤੋਂ ਇਸਦੇ ਲਈ 1500 ਰੁਪਏ ਪ੍ਰਤੀ ਏਕੜ ਦੇਣ ਦੀ ਅਪੀਲ ਕੀਤੀ ਹੈ। ਜੇਕਰ ਕੇਂਦਰ ਪੰਜਾਬ ਸਰਕਾਰ ਦੀ ਗੱਲ ਮੰਨ ਲਵੇ ਤਾਂ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮਿਲ ਸਕੇਗਾ ਤੇ ਇਸ ਸਮੱਸਿਆ ਦਾ ਜਲਦੀ ਹੱਲ ਹੋ ਸਕੇਗਾ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਪਰਾਲੀ ਸਮੱਸਿਆ ਦਾ ਦੂਜਾ ਤੇ ਸਥਾਈ ਹੱਲ ਹੈ ਕਿ ਫਸਲੀ ਵਿਭਿੰਨਤਾ। ਹੋਰ ਖਰੀਫ ਫਸਲਾਂ ਦੀ ਝੋਨੇ ਦੇ ਮੁਕਾਬਲੇ MSP ਬੇਹੱਦ ਘੱਟ ਹੈ। ਇਸ ਲਈ ਕਿਸਾਨ ਝੋਨੇ ਦੀ ਖੇਤੀ ਕਰਨਾ ਹੀ ਪਸੰਦ ਕਰਦੇ ਹਨ। ਪੰਜਾਬ ਸਰਕਾਰ ਨੇ ਕਿਹਾ ਕਿ ਹੋਰ ਫਸਲਾਂ ਤੇ ਝੋਨੇ ਦੀ MSP ਦੇ ਵਿਚਾਲੇ ਜੋ ਫਰਕ ਹੈ ਉਸਦੀ ਭਰਪਾਈ ਸੂਬਾ ਸਰਕਾਰ ਕਰੇਗੀ। ਜੇਕਰ ਕੇਂਦਰ ਸਰਕਾਰ ਵੀ MSP ਬਰਾਬਰ ਕਰਨ ਦੀ ਯੋਜਨਾ ਲਿਆਵੇ ਤੇ ਉਸਨੂੰ ਇਸੇ ਸਾਲ ਤੋਂ ਲਾਗੂ ਕਰੇ ਤਾਂ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ।
ਵੀਡੀਓ ਲਈ ਕਲਿੱਕ ਕਰੋ : –